
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਜਲਿਆਵਾਲਾ ਬੱਗ ਵਿੱਚ ਨਿਹੱਥੇ ਭਾਰਤੀਆਂ ‘ਤੇ ਗੋਲੀਆਂ ਦੀ ਬੌਛਾੜ ਕਰਨ ਵਾਲੀ ਜ਼ਾਲਮ ਅੰਗ੍ਰੇਜ ਸਰਕਾਰ ਦੇ ਪੁਲਿਸ ਅਧਿਕਾਰੀ ਉਡਵਾਇਰ ਨੂੰ ਮਾਰ ਕੇ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਵੱਲੋਂ ਬੜੀ ਹੀ ਸ਼ਰਧਾ ਸਹਿਤ ਮਨਾਇਆ ਗਿਆ।ਇਸ ਸਮਾਗਮ ਦੌਰਾਨ ਵੱਖ ਵੱਖ ਆਗੂਆਂ ਨੇ ਸ਼ਹੀਦ ਸ਼ਹੀਦ ਊਧਮ ਸਿੰਘ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਬੋਲਦਿਆਂ ਵਿਧਾਇਕ ਜਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਸz. ਉਪਕਾਰ ਸਿੰਘ ਸੰਧੂ, ਸੀਨੀਅਰ ਅਕਾਲੀ ਆਗੂ ਸz. ਨਵਦੀਪ ਸਿੰਘ ਗੋਲਡੀ ਅਤੇ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਅੱਜ ਭਾਰਤ ਵਾਸੀ ਆਜ਼ਾਦੀ ਦੀ ਫਿਜ਼ਾ ਵਿੱਚ ਜੋ ਸਾਹ ਲੈ ਰਹੇ ਹਾਂ, ਉਸ ਲਈ ਸ਼ਹੀਦ ਊਧਮ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ।ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਮਾਲਿਕ ਸਨ।ਆਗੂਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤੱਕ ਭਾਰਤੀਆਂ ਨੂੰ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਇਸ ਮੌਕੇ ਸz: ਦੀਪ ਸਿੰਘ ਕੰਬੋਜ, ਸz. ਮਨਿੰਦਰਪਾਲ ਸਿੰਘ ਪਲਾਸੌਰ, ਬਲਬੀਰ ਸਿੰਘ ਚੰਦੀ, ਅਮਰਬੀਰ ਸਿੰਘ ਢੋਟ, ਕੰਵਰ ਜਗਦੀਪ ਸਿੰਘ, ਮਨਮੋਹਨ ਸਿੰਘ ਟੀਟੂ, ਅਮਰਜੀਤ ਸਿੰਘ ਭਾਟੀਆ, ਸਰਦੂਲ ਸਿੰਘ ਸ਼ਾਮ, ਦਲਬੀਰ ਸਿੰਘ, ਨਾਨਕ ਸਿੰਘ ਫਤਿਹਪੁਰ, ਕੁਲਬੀਰ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ ਵੱਲ੍ਹਾ, ਡਾ. ਮਨਮੋਹਨ ਸਿੰਘ, ਸੁਖਦੇਵ ਸਿੰਘ, ਹਰਭਜਨ ਸਿੰਘ, ਲਖਵਿੰਦਰ ਸਿੰਘ ਜੌਸਨ, ਸ਼ਰਨਜੀਤ ਸਿੰਘ ਗੋਗੀ ਆਦਿ ਹਾਜ਼ਰ ਸਨ।
Punjab Post Daily Online Newspaper & Print Media