ਜੰਡਿਆਲਾ ਗੁਰੂ, 26 ਦਸੰਬਰ (ਹਰਿੰਦਰਪਾਲ ਸਿੰਘ)- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੁਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਵੱਲੋ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਦਾ ਆਪਣੇ ਮੁਲਾਜਮਾ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ।ਉਹਨਾ ਕਿਹਾ ਕਿ ਬਾਕੀ ਸੂਬਿਆ ਨੇ ਕੇਂਦਰ ਸਰਕਾਰ ਦੀ ਤਰਜ ਤੇ ਆਪਣੇ ਮੁਲਾਜਮਾ ਨੂੰ ਡੀ ਏ 6 ਪ੍ਰਤੀਸ਼ਤ ਕਿਸਤ ਕਦੋਂ ਦੀ ਜਾਰੀ ਕੀਤੀ ਹੈ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਆਪਣੇ ਮੁਲਾਜਮਾਂ ਨੂੰ ਡੀ ਏ ਕਿਸ਼ਤ ਦੇ ਨਾਲ ਨਾਲ ਰਹਿੰਦੇ ਬਕਾਏ ਵੀ ਜਾਰੀ ਕਰਨ ਦਾ ਭਰੋਸਾ ਯੁਨੀਅਨ ਨਾਲ ਮੀਟਿੰਗਾਂ ਵਿੱਚ ਦਿਵਾਇਆ ਸੀ। ਸਰਕਾਰ ਦੀ ਬੇਰੁਖੀ ਕਾਰਨ ਅਤੇ ਅਜੇ ਤੱਕ ਕੋਈ ਵੀ ਮੰਗ ਲਾਗੂ ਨਹੀ ਹੋਈ। ਲਹੌਰੀਆ ਨੇ ਸਿਖਿਆ ਪ੍ਰੌਵਾਈਡਰ ਜੋ ਕਿ ਪਿਛਲੇ ਕਈ ਦਿਨਾਂ ਤੋ ਡੀ. ਜੀ. ਐਸ ਈ ਦਫਤਰ ਦੇ ਬਾਹਰ ਧਰਨੇ ਤੇ ਬੈਠੀ ਹੈ, ਦੀਆਂ ਮੰਗਾਂ ਦਾ ਪੂਰਨ ਸਮਰਥਨ ਕੀਤਾ ਹੈ । ਸਰਕਾਰ ਨੂੰ ਕਰੜੇ ਹੱਥੀ ਲੈਦਿਆਂ ਲਹੌਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋ ਹੈਡ ਟੀਚਰ, ਸੈਂਟਰ ਹੈਡ ਟੀਚਰ, ਬੀ. ਈ. ਈ. ਓਜ਼ ਦੀਆਂ ਤਰੱਕੀਆ ਜੋ ਕਿ ਸਰਕਾਰ ਕਈ ਵਾਰ ਮੰਨ ਚੁੱਕੀ ਹੈ ਲਾਗੂ ਨਾ ਕਰਕੇ, ਯੂਨੀਅਨ ਨੂੰ ਸੰਘਰਸ਼ ਲਈ ਮਜਬੂਰ ਕੀਤਾ ਜਾ ਰਿਹਾ ਹੈ।ਇਸ ਮੌਕੇ ਨਵਦੀਪ ਵਿਰਕ, ਭੁਪਿੰਦਰ ਠੱਠੀਆਂ, ਪਰਮਬੀਰ ਵੇਰਕਾ, ਸੁੱਖਦੀਪ ਬਾਠ, ਲਖਵਿੰਦਰ ਨਿਜਾਮਪੁਰ, ਸਤਬੀਰ ਬੋਪਾਰਾਏ, ਗੁਰਿੰਦਰ ਘੁੱਕੇਵਾਲੀਆ ਆਦਿ ਆਗੂ ਹਾਜਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media