Wednesday, March 25, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਨੌਜਵਾਨਾਂ ਦੀ ਮੌਤ ਬਾਰੇ ਬਣਿਆ ਜਸਟਿਸ ਕਾਟਜੂ ਕਮਿਸ਼ਨ ਸਮੇਂ ਦੀ ਲੋੜ- ਤਲਾਮੇਲ ਸੰਗਠਨ

Giani Kewal Singh

ਅੰਮ੍ਰਿਤਸਰ, 28 ਦਸੰਬਰ ( ਪਂਜਾਬ ਪੋਸਟ ਬਿਊੋਰੋ)- ਪੰਜਾਬ ਦੇ ਕਸਬਾ ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਚ ਸ਼ਾਂਤਮਈ ਰੋਸ ਪ੍ਰਗਟਾ ਰਹੀਆਂ ਸੰਗਤਾਂ ਉੱਪਰ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਦੋ ਨੌਜਵਾਨਾਂ ਸਬੰਧੀ ਤਾਜ਼ਾ ਗਠਨ ਕੀਤੇ ਗਏ ਜਸਟਿਸ ਕਾਟਜੂ ਕਮਿਸ਼ਨ ਦਾ ਪੰਥਕ ਤਾਲਮੇਲ ਸੰਗਠਨ ਵਲੋਂ ਸਮਰਥਨ ਕੀਤਾ ਜਾਂਦਾ ਹੈ।ਕਿਉਂਕਿ ਸਰਕਾਰ ਵਲੋਂ ਬਣਾਏ ਗਏ ਜ਼ੋਰਾ ਸਿੰਘ ਕਮਿਸ਼ਨ ਤੋਂ ਪੀੜਤ ਪਰਿਵਾਰਾਂ ਅਤੇ ਸੰਗਤਾਂ ਨੂੰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ ਹੈ।ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਸਰਕਾਰੀ ਰਵੱਈਆ ਵੇਖ ਕੇ ਸੰਗਤਾਂ ਅੰਦਰ ਬੇਵਿਸ਼ਵਾਸ਼ੀ ਪੈਦਾ ਹੋ ਚੁੱਕੀ ਹੋਈ ਹੈ। ਉਸੇ ਦਾ ਹੀ ਨਤੀਜਾ ਹੈ ਕਿ ‘ਸਿੱਖਸ ਫਾਰ ਹਿਊਮਨ ਰਾਈਟਸ’ ਦੀ ਪਹਿਲ ਨਾਲ ‘ਲਾਇਰਜ਼ ਫਾਰ ਰਾਈਟਸ’ ਅਤੇ ਮਨੁੱਖੀ ਅਧਿਕਾਰ ਜਥੇਬੰਦੀ ਦੇ ਸਹਿਯੋਗ ਨਾਲ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਮਾਰਕੰਡੇ ਕਾਟਜੂ ‘ਤੇ ਅਧਾਰਿਤ ਕਮਿਸ਼ਨ ਸਰਗਰਮ ਹੋਇਆ ਹੈ।ਸੰਗਠਨ ਨੇ ਆਸ ਕੀਤੀ ਹੈ ਕਿ ਇਸ ਨਾਲ ਸੱਚ ਸੰਸਾਰ ਦੇ ਸਾਹਮਣੇ ਜਾਵੇਗਾ ਅਤੇ ਪਤਾ ਲੱਗੇਗਾ ਕਿ ਕਿਵੇਂ ਆਪਣੇ ਧਰਮ ਇਸ਼ਟ ਪ੍ਰਤੀ ਸੱਚੀ ਸੁੱਚੀ ਸ਼ਰਧਾ ਰੱਖਣ ਵਾਲਿਆਂ ਨੂੰ ਜ਼ਬਰ ਜੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਗਠਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਨਿਰੋਲ ਧਾਰਮਿਕ ਤੇ ਸ਼ਰਧਾ ਭਾਵਨਾ ਦੇ ਮਸਲੇ ਨੂੰ ਵੋਟਾਂ ਅਤੇ ਚੋਣਾਂ ਦੇ ਤਰਾਜ਼ੂ ਨਾਲ ਤੋਲਿਆ ਨਹੀਂ ਜਾਣਾ ਚਾਹੀਦਾ ਹੈ।ਬਲਕਿ ਸਰਕਾਰੀ ਵਿਸ਼ਵਾਸ਼ ਬਹਾਲ ਕਰਨ ਲਈ ਸੱਚੀ ਸੁਚੀ ਸਰਗਰਮੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਾਨੂੰਨ ਸਭ ਤੋਂ ਉਪਰ ਹੈ ਅਤੇ ਕਾਨੂੰਨ ਹੱਥ ਵਿੱਚ ਲੈ ਕੇ ਕੀਤੀ ਹਰ ਵਧੀਕੀ ਦਾ ਸਮਾਂ ਆਉਣ ‘ਤੇ ਹਿਸਾਬ ਕਾਨੂੰਨ ਤੇ ਲੋਕ ਕਚਹਿਰੀ ਵਿਚ ਦੇਣਾ ਪੈਂਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply