Saturday, September 12, 2026

ਵਿਰਾਸਤ-ਏ-ਖਾਲਸਾ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਬੁੱਤ ਦੀ ਜਗ੍ਹਾ ਮੈਮੋਰੀਅਲ ਸਥਾਪਿਤ ਹੋਵੇਗਾ

PPN2912201514

ਅਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਵਿਰਾਸ-ਏ-ਖਾਲਸਾ ਵਿਖੇ ਰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿਘ ਦੀ ਯਾਦਗਾਰ ਸਥਾਪਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿਘ ਦੀ ਅਗਵਾਈ ਹੇਠ ਅੱਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਸਥਾਪਿਤ ਕਮੇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ-ਏ-ਖਾਲਸਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਬੁੱਤ ਸਥਾਪਿਤ ਕਰਨ ਦੀ ਜਗ੍ਹਾ ਮੈਮੋਰੀਅਲ ਸਥਾਪਿਤ ਹੋਵੇਗਾ।
ਸਿੰਘ ਸਾਹਿਬ ਨਾਲ ਅੱਜ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮਤਰੀ ਜਥੇਦਾਰ ਗੁਲਜ਼ਾਰ ਸਿਘ ਰਣੀਕੇ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿਘ ਜੀ ਦੀ ਯਾਦ ਵਿਚ ਮੈਮੋਰੀਅਲ ਸਥਾਪਿਤ ਕੀਤਾ ਜਾਵੇਗਾ।ਜਿਸ ਦਾ ਉਦਘਾਟਨ ਫਰਵਰੀ ਮਹੀਨੇ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਰਨਗੇ। ਉਨ੍ਹਾਂ ਦੱਸਿਆ ਕਿ ਯਾਦਗਾਰੀ ਮੈਮੋਰੀਅਲ ਵਿਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਤਕ ਲੈ ਕੇ ਆਉਣ ਸਮੇਤ ਸਾਰਾ ਇਤਿਹਾਸ ਲੇਜ਼ਰ ਸ਼ੋਅ, ਤਸਵੀਰਾਂ ਤੇ ਲਿਖਤੀ ਰੂਪ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਮੈਮੋਰੀਅਲ ‘ਚ ਸਥਾਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੀ ਸਿੱਖ ਪੀੜ੍ਹੀ ਇਸ ਮੈਮੋਰੀਅਲ ਤੋਂ ਸੇਧ ਲੈ ਕੇ ਆਪਣੇ ਗੁਰੂਆਂ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਵਚਨਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਠਹਿਰਨ ਲਈ ਇੱਕ ਯਾਤਰੀ ਨਿਵਾਸ ਭਾਈ ਜੈਤਾ ਜੀ (ਰੰਗਰੇਟੇ ਗੁਰੂ ਕੇ ਬੇਟੇ) ਤੇ ਗੁ: ਗੁਰੂਸਰ ਸਤਲਾਣੀ ਸਾਹਿਬ, ਹੁਸ਼ਿਆਰ ਨਗਰ ਵਿਖੇ ਬਾਬਾ ਜੀਵਨ ਸਿੰਘ ਕਾਲਜ ਅਤੇ ਗੁ: ਸੀਸ ਗੰਜ ਸਾਹਿਬ (ਦਿੱਲੀ) ਲੰਗਰ ਹਾਲ ਦਾ ਨਾਮ ਰੱਖਿਆ ਗਿਆ ਹੈ। ਸਿਘ ਸਾਹਿਬ ਗਿਆਨੀ ਗੁਰਬਚਨ ਸਿਘ ਦੀ ਅਗਵਾਈ ਹੇਠ ਅੱਜ ਹੋਈ ਵਿਸ਼ੇਸ਼ ਇਕੱਤਰਤਾ ਕੀਤੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ, ਜਸਟਿਸ ਨਿਰਮਲ ਸਿੰਘ ਐਮ.ਐਲ.ਏ. ਹਲਕਾ ਡੇਰਾਬੱਸੀ, ਸ. ਰਜਿੰਦਰ ਸਿੰਘ ਰੂਬੀ ਅਟਾਰੀ ਮੈਨੇਜਰ ਗੁ:ਸਤਲਾਣੀ ਸਾਹਿਬ, ਡਾ. ਨਵਜੋਤ ਰੰਧਾਵਾ ਡਾਇਰੈਕਟਰ ਟੂਰਜ਼ਿਮ ਪੰਜਾਬ, ਐਸ.ਐਸ. ਬਹਿਲ, ਵਿਸ਼ੇਸ਼ ਸਹਾਇਕ ਪਰਮਦੀਪ ਸਿੰਘ ਬਾਲਾ, ਮੁਨੀਸ਼ ਕੁਮਾਰ ਸ਼ਰਮਾ ਆਰਕੀਟੈਕਟ ਗੁਰੂ ਨਾਨਕ ਦੇਵ ਯੂਨੀ., ਸ. ਮੰਗਲ ਸਿੰਘ ਸੋਹਲ, ਸ. ਸਤਿੰਦਰਪਾਲ ਸਿੰਘ, ਸ. ਭੁਪਿੰਦਰ ਸਿੰਘ, ਐਡੀਸ਼ਨਲ ਮੈਨਜਰ ਸ. ਹਰਜਿਦਰ ਸਿਘ ਭੂਰਾਕੋਹਨਾ, ਸ. ਹਰਪਾਲ ਸਿੰਘ ਮੋਦਾ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply