Wednesday, February 25, 2026

ਸੇਵਾ ਮੁਕਤ ਹੋਣ ‘ਤੇ ਨਿੱਘੀ ਸ਼੍ਰੋਮਣੀ ਕਮੇਟੀ ਵਲੋਂ ਨਿੱਘੀ ਵਿਦਾਇਗੀ

PPN3112201501 PPN3112201502

ਅੰਮ੍ਰਿਤਸਰ, 31 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਆਪਣੇ ਮੁਲਾਜ਼ਮਾਂ ਗੁਰਚਰਨ ਸਿੰਘ ਮੀਤ ਸਕੱਤਰ, ਦਵਿੰਦਰ ਸਿੰਘ ਭਵਾਨੀਗੜ੍ਹ ਤੇ ਸਰਵਨ ਸਿੰਘ ਜੋਧਪੁਰੀ ਗੁਰਦੁਆਰਾ ਇੰਸਪੈਕਟਰ-87, ਸ਼ੇਰ ਸਿੰਘ ਅਤੇ ਪ੍ਰੇਮ ਸਿੰਘ ਹੈਲਪਰ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ  ਗੁਰਚਰਨ ਸਿੰਘ ਮੀਤ ਸਕੱਤਰ 35 ਸਾਲ,  ਦਵਿੰਦਰ ਸਿੰਘ ਭਵਾਨੀਗੜ੍ਹ 35 ਸਾਲ,  ਸਰਵਨ ਸਿੰਘ ਜੋਧਪੁਰੀ 26 ਸਾਲ,  ਸ਼ੇਰ ਸਿੰਘ 41 ਸਾਲ ਤੇ  ਪ੍ਰੇਮ ਸਿੰਘ 31 ਸਾਲ ਗੁਰੂ ਘਰ ਦੀ ਸੇਵਾ ਕਰਨ ਉਪਰੰਤ ਅੱਜ ਸੇਵਾ-ਮੁਕਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਸੇਵਾ-ਮੁਕਤ ਹੋਣ ਵਾਲੇ ਮੁਲਾਜ਼ਮ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਆਪਣੇ ਜਿੰਮੇ ਲੱਗੀ ਸੇਵਾ ਪੂਰੀ ਤਨਦੇਹੀ, ਲਗਨ ਤੇ ਮਿਹਨਤ ਨਾਲ ਨਿਭਾਈ ਹੈ।ਉਨ੍ਹਾਂ ਕਿਹਾ ਕਿ ਅਰਦਾਸ ਹੈ ਕਿ ਸਤਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਤੰਦਰੁਸਤੀ ਬਖ਼ਸ਼ਣ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਰਹਿਣ।ਸ. ਗੁਰਚਰਨ ਸਿੰਘ, ਸ. ਦਵਿੰਦਰ ਸਿੰਘ ਭਵਾਨੀਗੜ੍ਹ, ਸ. ਸਰਵਨ ਸਿੰਘ ਜੋਧਪੁਰੀ, ਸ. ਸ਼ੇਰ ਸਿੰਘ ਅਤੇ ਸ. ਪ੍ਰੇਮ ਸਿੰਘ ਨੂੰ ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਸੇਵਾ ਮੁਕਤ ਹੋਣ ਸਮੇਂ ਸਿਰੋਪਾਓ, ਸ੍ਰੀ ਸਾਹਿਬ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਮਾਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ. ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਹਨਾ ਤੇ ਬਿਜੈ ਸਿੰਘ ਵਧੀਕ ਸਕੱਤਰ, ਭੁਪਿੰਦਰਪਾਲ ਸਿੰਘ ਮੀਤ ਸਕੱਤਰ, ਕਰਮਬੀਰ ਸਿੰਘ, ਨਿਰਵੈਲ ਸਿੰਘ ਤੇ ਬਲਵਿੰਦਰ ਸਿੰਘ ਖੈਰਾਬਾਦ ਇੰਚਾਰਜ, ਰਣਜੀਤ ਸਿੰਘ ਭੋਮਾ ਗੁਰਦੁਆਰਾ ਇੰਸਪੈਕਟਰ, ਸੁਖਦੇਵ ਸਿੰਘ, ਗੁਰਜੀਤ ਸਿੰਘ ਭੁੱਲਰ, ਪਲਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਸੁਪਰਵਾਈਜ਼ਰ, ਪ੍ਰੀਤਪਾਲ ਸਿੰਘ ਐਲ ਏ, ਹਰਦੇਵ ਸਿੰਘ, ਹਰਿੰਦਰ ਸਿੰਘ, ਰਸ਼ਪਿੰਦਰ ਸਿੰਘ, ਸ. ਅਮਨਦੀਪ ਸਿੰਘ, ਭਗਵੰਤ ਸਿੰਘ, ਗੁਰਮਿੰਦਰ ਸਿੰਘ ਤੇ ਬੀਬੀ ਰਣਜੀਤ ਕੌਰ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply