Thursday, March 26, 2026

ਗੁ: ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ 7.5 ਕਿੱਲੋਵਾਟ ਸੂਰਜੀ ਊਰਜਾ ਪਾਵਰ ਪਲਾਂਟ ਦਾ ਮਜੀਠੀਆ ਵਲੋਂ ਉਦਘਾਟਨ

PPN3112201516ਕੱਥੂਨੰਗਲ, 31 ਦਸੰਬਰ (ਜਗਦੀਪ ਸਿੰਘ ਸੱਗੂ)- ਮਾਲ, ਲੋਕ ਸੰਪਰਕ ਅਤੇ ਨਵੀਂ ਤੇ ਨਵਿਆਉਣ ਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਹੱਦੀ ਸੂਬਾ ਪੰਜਾਬ ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲਾ ਰਾਜ ਬਣ ਗਿਆ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਗੈਰ ਰਵਾਇਤੀ ਊਰਜਾ ਖੇਤਰ ਤੋਂ ਬਿਜਲੀ ਉਤਪਾਦਨ 9 ਮੈਗਾਵਾਟ ਤੋਂ 1550 ਮੈਗਾਵਾਟ ਤੱਕ ਪਹੁੰਚਾ ਕੇ ਉਤਪਾਦਨ ਵਿੱਚ 172 ਗੁਣਾ ਵਾਧਾ ਦਰਜ ਕੀਤਾ ਹੈ।  ਸz.ਬਿਕਰਮ ਸਿੰਘ ਮਜੀਠੀਆ ਅੱਜ ਇੱਥੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਤੋਂ ਕਸਬਾ ਚਵਿੰਡਾ ਦੇਵੀ ਅਤੇ ਕੱਥੂਨੰਗਲ ਦੇ ਰਸਤੇ ਉੱਤੇ 20 ਲੱਖ ਦੀ ਲਾਗਤ ਨਾਲ ਲਗਾਈਆਂ ਗਈਆਂ ਸਟਰੀਟ ਲਾਈਟਾਂ ਲਈ ਸੂਕੈਮ ਕੰਪਨੀ ਦੇ ਸਹਿਯੋਗ ਨਾਲ ਲਗਾਏ ਗਏ 7.5 ਕਿੱਲੋਵਾਟ ਸੂਰਜੀ ਊਰਜਾ ਪਾਵਰ ਪਲਾਂਟ ਦਾ ਉਦਘਾਟਨ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਈ ਵੀ ਸੂਬਾ ਏਨੇ ਥੋੜ੍ਹੇ ਸਮੇਂ ਵਿੱਚ ਗੈਰ ਰਵਾਇਤੀ ਊਰਜਾ ਖੇਤਰ ਦੇ ਵਿਕਾਸ ਨੂੰ ਯਕੀਨੀ ਨਹੀਂ ਬਣਾ ਸਕਿਆ ਜਦਕਿ ਪੰਜਾਬ ਵਿੱਚ ਕੇਵਲ ਪਿਛਲੇ ਤਿੰਨ ਸਾਲਾਂ ਵਿੱਚ ਹੀ 12 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਜਿੱਥੇ ਸੂਰਜੀ ਊਰਜਾ ਉਤਪਾਦਨ ਵਿੱਚ ਲਾ ਮਿਸਾਲ ਵਾਧਾ ਹੋਇਆ ਹੈ ਉੱਥੇ 10000 ਨੌਜਵਾਨਾਂ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਵੀ ਮਿਲੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਗੈਰ ਰਵਾਇਤੀ ਊਰਜਾ ਨੀਤੀ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਇਸ ਵਿੱਚ ਚਾਰ ਏਕੜ ਵਾਲੇ ਕਿਸਾਨਾਂ ਤੋਂ ਲੈ ਕੇ ਬਹੁ ਕੌਮੀ ਕੰਪਨੀਆਂ ਜਿਵੇਂ ਕਿ ਅਦਾਨੀ, ਵੈਲਸਪਮ,ਐਸਲ, ਅਜੂਰ ਵੱਲੋਂ ਸੂਰਜੀ ਊਰਜਾ ਕ੍ਰਾਂਤੀ ਵਿੱਚ ਆਪੋ ਆਪਣਾ ਹਿੱਸਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕੇਵਲ ਦੋ ਫੀਸਦੀ ਖੇਤਰ ਹੈ ਪਰ ਹਰੀ ਕ੍ਰਾਂਤੀ ਪਿੱਛੋਂ ਹੁਣ ਗੈਰ ਰਵਾਇਤੀ ਊਰਜਾ ਖੇਤਰ ਵਿੱਚ ਵੀ ਪੰਜਾਬ ਨੇ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸz.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸz.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲ਼ੋਂ ਜੋ ਸੂਰਜੀ ਊਰਜਾ ਨੀਤੀ ਤਿਆਰ ਕੀਤੀ ਗਈ ਹੈ ਉਸ ਦਾ ਛੋਟੇ ਕਿਸਾਨਾਂ ਨੂੰ ਵੱਡਾ ਲਾਹਾ ਮਿਲਿਆ ਹੈ ਕਿਉਂ ਜੋ ਸਰਹੱਦੀ ਖੇਤਰ ਦੇ ਗੈਰ ਉਪਜਾਊ ਖੇਤਰਾਂ ,ਮੰਡ ਖੇਤਰਾਂ ਤੇ ਹੋਰ ਬੰਜਰ ਜ਼ਮੀਨਾਂ ਵਿੱਚ ਗੈਰ ਰਵਾਇਤੀ ਊਰਜਾ ਦੇ ਪ੍ਰੋਜੈਕਟ ਵੱਡੀ ਪੱਧਰ ‘ਤੇ ਸਥਾਪਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਲਾਗੂ ਕੀਤੀ ਗਈ ਵਿਸ਼ੇਸ਼ ਸਕੀਮ ਤਹਿਤ 500 ਮੈਗਾਵਾਟ ਦੀ ਸਮਰੱਥਾ ਦੇ ਟੈਂਡਰ ਕੱਢੇ ਗਏ ਸਨ ਜਿਸ ਲਈ 629 ਮੈਗਾਵਾਟ ਤੱਕ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ । ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉੱਭਰਦੇ ਕਿਸਾਨ ਉੱਦਮੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਸੰਵਾਦ ਰਚਾਉਣਗੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੋਜੈਕਟਾਂ ਦੀ ਸਥਾਪਨਾ ਲਈ ਤਕਨੀਕੀ ਸਹਾਇਤਾ ਵੀ ਦਿੱਤੀ ਜਾਵੇਗੀ।ਸz .ਮਜੀਠੀਆ ਨੇ ਕਿਹਾ ਕਿ 2013 ਤੋਂ 2015 ਤੱਕ 4 ਟੈਂਡਰ ਪ੍ਰੋੋਸੈਸ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਨੂੰ ਨਿਵੇਸ਼ਕਾਂ ਵੱਲੋਂ ਲਾ ਮਿਸਾਲ ਹੁੰਗਾਰਾ ਮਿਲਿਆ । ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਸੂਰਜੀ ਊਰਜਾ ਖੇਤਰ ਵਿੱਚ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਪੰਜਾਬ ਨੇ ਇਸ ਖੇਤਰ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ।
ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸz.ਮਜੀਠੀਆ ਨੇ ਕਿਹਾ ਕਿ ਪਹਿਲੇ ਟੈਂਡਰਾਂ ਦੌਰਾਨ 269 ਮੈਗਾਵਾਟ ਦੇ 25 ਪ੍ਰੋਜੈਕਟਾਂ ਦੀ ਬੋਲੀ ਲਗਾਈ ਗਈ ਸੀ ਜਿਸ ਤਹਿਤ 1800 ਕਰੋੜ ਦਾ ਨਿਵੇਸ਼ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 188 ਮੈਗਾਵਾਟ ਦੇ ਪ੍ਰੋਜੈਕਟ ਪਹਿਲਾਂ ਹੀ ਕੰਮ ਸ਼ੁਰੂ ਕਰ ਚੁੱਕੇ ਹਨ । ਇਸੇ ਤਰ੍ਹਾਂ ਦੂਸਰੀ ਬੋਲੀ ਵਿੱਚ ਦਸੰਬਰ 2014 ਦੌਰਾਨ 250 ਮੈਗਾਵਾਟ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿਰੁੱਧ ਵਿਭਾਗ ਨੂੰ 389 ਮੈਗਾਵਾਟ ਦੀ ਸਮਰੱਥਾ ਦੇ ਪ੍ਰੋਜੈਕਟਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ ਇਸ ਵਿੱਚੋਂ 228 ਮੈਗਾਵਾਟ ਦੇ 24 ਪ੍ਰੋਜੈਕਟ 31 ਜਨਵਰੀ ਤੱਕ ਸ਼ੁਰੂ ਹੋ ਜਾਣਗੇ ਜਿਨ੍ਹਾਂ ‘ਤੇ ਕੁੱਲ ਨਿਵੇਸ਼ 1700 ਕਰੋੜ ਰੁਪਏ ਹੋਇਆ ਹੈ। ਤੀਜੇ ਪੜਾਅ ਵਿੱਚ ਜੂਨ 2015 ਵਿੱਚ 500 ਮੈਗਾਵਾਟ ਦੇ ਪ੍ਰੋਜੈਕਟਾਂ ਦੇ ਟੈਂਡਰ ਮੰਗੇ ਗਏ ਸਨ ਜਿਸ ‘ਤੇ ਪੇਡਾ ਨੂੰ 1650 ਮੈਗਾਵਾਟ ਲਈ ਬਿਨੈ ਪੱਤਰ ਪ੍ਰਾਪਤ ਹੋਏ ਅਤੇ ਇਹ ਪ੍ਰੋਜੈਕਟ 3000 ਕਰੋੜ ਦੇ ਨਿਵੇਸ਼ ਨਾਲ 31 ਜਨਵਰੀ 2017 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਛੱਤਾਂ ‘ਤੇ ਲੱਗਣ ਵਾਲੇ ਸੂਰਜੀ ਊਰਜਾ ਮੀਟਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 100 ਮੈਗਾਵਾਟ ਦੀ ਸਮਰੱਥਾ ਲਈ ਜਾਰੀ ਕੀਤੇ ਟੈਂਡਰਾਂ ਨੂੰ ਵੀ ਨਿਵੇਸ਼ਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ‘ਤੇ 400 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਹ ਮਾਰਚ 2016 ਤੱਕ ਉਤਪਾਦਨ ਸ਼ੁਰੂ ਕਰ ਦੇਣਗੇ। ਨਹਿਰਾਂ ਦੇ ਕੰਢਿਆਂ ‘ਤੇ ਸੂਰਜੀ ਊਰਜਾ ਵਾਲੇ ਪ੍ਰੋਜੈਕਟਾਂ ਲਈ 200 ਕਰੋੜ ਦਾ ਨਿਵੇਸ਼ ਹੋ ਰਿਹਾ ਹੈ ਅਤੇ 5 ਮੈਗਾਵਾਟ ਦੇ ਇਹ ਪ੍ਰੋਜੈਕਟ ਮਾਰਚ 2017 ਤੱਕ ਉਤਪਾਦਨ ਸ਼ੁਰੂ ਕਰਨਗੇ । ਕਿਸਾਨਾਂ ਵੱਲੋਂ ਸੂਰਜੀ ਊਰਜਾ ਪ੍ਰੋਜੈਕਟਾਂ ਬਾਰੇ ਦਿਖਾਏ ਉਤਸ਼ਾਹ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 629 ਮੈਗਾਵਾਟ ਦੇ ਇਹ ਪ੍ਰੋਜੈਕਟ ਮਾਰਚ 2017 ਤੱਕ ਸ਼ੁਰੂ ਹੋਣਗੇ ਜਿਨ੍ਹਾਂ ‘ਤੇ ਕੁੱਲ ਲਾਗਤ 3000 ਕਰੋੜ ਰੁਪਏ ਹੈ। ਪ੍ਰਵਾਸੀ ਭਾਰਤੀਆਂ ਵੱਲੋਂ ਸੂਰਜੀ ਊਰਜਾ ਦੇ ਪ੍ਰੋਜੈਕਟਾਂ ਵਿੱਚ ਦਿਖਾਏ ਉਤਸ਼ਾਹ ਬਾਰੇ ਸz.ਮਜੀਠੀਆ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਵੱਲੋਂ 655 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਤਹਿਤ 91 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਕੀਤੇ ਜਾਣੇ ਹਨ । ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਰਣਜੀਤ ਸਿੰਘ ਵਰਿਆਮ ਨੰਗਲ, ਪ੍ਰੋ: ਸਰਚਾਂਦ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਅਲਕਾ, ਅਮਰਜੀਤ ਸਿੰਘ ਬੰਡਾਲਾ, ਬਿਕਰਮ ਜੀਤ ਸਿੰਘ ਕੋਟਲਾ, ਬਲਵਿੰਦਰ ਸਿੰਘ ਜੌੜਾ ਸਿੰਘਾ, ਰਣਜੀਤ ਸਿੰਘ ਭੋਮਾ, ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਮੈਨੇਜਰ ਜਸਪਾਲ ਸਿੰਘ ਢਡੇ, ਮੈਨੇਜਰ ਲਖਬੀਰ ਸਿੰਘ ਕੋਟ, ਪੇਡਾ ਦੇ ਡਾਰੈਕਟਰ ਬਲਾਵਲ ਸਿੰਘ, ਜਸਪਾਲ ਸਿੰਘ, ਰਮਿੰਦਰ ਸਿੰਘ ਮੈਨੇਜਰ ਪੇਡਾ, ਸੂਕੈਮ ਦੇ ਅਧਿਕਾਰੀ ਸ੍ਰੀ ਰੋਹਿਤ ਕੁਮਾਰ, ਬਾਬਾ ਅਜੈਬ ਸਿੰਘ ਮਖਣਵਿੰਡੀ , ਕਸ਼ਮੀਰ ਸਿੰਘ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਗਿੱਲ, ਲਖਬੀਰ ਸਿੰਘ ਤਤਲਾ, ਗੁਰਵੇਲ ਸਿੰਘ ਅਲਕੜੇ, ਸ਼ਰਨਜੀਤ ਸਿੰਘ ਰੂਪੋਵਾਲੀ, ਸੁਖਵਿੰਦਰ ਸਿੰਘ ਖੁਸ਼ੀਪੁਰ, ਅਮਰੀਕ ਸਿੰਘ ਢਡੇ ਸਰਪੰਚ, ਗੰਗਾ ਸਿੰਘ ਸਰਪੰਚ ਚਵਿਡਾ ਦੇਵੀ , ਭੁਪਿੰਦਰ ਸਿੰਘ ਬਿੱਟੂ, ਬਲਵਿੰਦਰ ਸਿੰਘ, ਦਿਲਬਾਗ ਸਿੰਘ ਲਹਿਰਕਾ, ਨਿਰਲੇਪ ਸਿੰਘ ਖੁਸ਼ੀਪੁਰ, ਗੁਰਦਿਆਲ ਸਿੰਘ ਡਾਰੀਕੇ, ਸਰਪੰਚ ਜਸਪਾਲ ਸਿੰਘ ਭੋਆ, ਬੱਬੂ ਭੰਡਾਰੀ । ਸਵਰਨ ਸਿੰਘ ਮੁਨੀਮ, ਅਜੈ ਕੁਮਾਰ ਗੋਲਡੀ, ਸਰਪੰਚ ਡਿੰਪਲ ਸਿੰਘ ਕੱਥੂਨੰਗਲ, ਕੁਲਦੀਪ ਸਿੰਘ ਕਾਹਲੋਂ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰਾ, ਸਰਪੰਚ ਸੁਖਦੀਪ ਸਿੰਘ ਦੀਪੀ, ਨਾਨਕ ਸਿੰਘ ਮਜੀਠਾ, ਹਰਜੀਤ ਸਿੰਘ ਭੋਆ, ਪ੍ਰਗਟ ਸਿੰਘ ਸਰਪੰਚ ਕੁਰਾਲੀਆ, ਸਰਪੰਚ ਇਕਬਾਲ ਸਿੰਘ ਭੁੱਲਰ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply