Friday, March 27, 2026

ਬਰਾਈਟਲੈਂਡ ਇੰਗਲਿਸ਼ ਮੀਡੀਅਮ ਸਕੂਲ ਵਾੜਾ ਸ਼ੇਰ ਸਿੰਘ ਦਾ ਸਲਾਨਾ ਸਮਾਗਮ ਅਯੋਜਿਤ

PPN0101201601

ਅਲਗੋਂ ਕੋਠੀ, 1 ਜਨਵਰੀ 2016 (ਹਰਦਿਆਲ ਸਿੰਘ ਭੈਣੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵੱਲੋਂ ਅੱਜ ਬਰਾਈਟਲੈਂਡ ਇੰਗਲਿਸ਼ ਮੀਡੀਅਮ ਸਕੂਲ ਵਾੜਾ ਸ਼ੇਰ ਸਿੰਘ ਵਿਖੇ ਸਲਾਨਾ ਸਮਾਗਮ ਦੋਰਾਨ ਨੈਤਿਕ ਸਿਖਿਆ ਇਮਤਿਹਾਨ ਵਿਚ ਹਿੱਸਾ ਲੈਣ ਅਤੇ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਾਲੇ ਵਿਦਿਆਰਥੀਆਂਂ ਨੂੰ ਮੈਡਲ, ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਕਰਦਿਆਂ ਭਾਈ ਦਿਲਬਾਗ ਸਿੰਘ ਧਾਰੀਵਾਲ ਪ੍ਰਚਾਰਕ ਸਟੱਡੀ ਸਰਕਲ ਵੱਲੋ ਬੱਚਿਆਂ ਅਤੇ ਉਨਾਂ ਦੇ ਮਾਤਾ ਪਿਤਾ ਨਾਲ ਗੁਰਬਾਣੀ ਅਤੇ ਸਿਖ ਸੱਭਿਆਚਾਰ ਸਬੰਧੀ ਵਿਚਾਰ ਸਾਂਝੇ ਕੀਤੇ।ਉਪਰੰਤ ਜਸਵਿੰਦਰ ਸਿੰਘ ਅਮਰਕੋਟ ਵੱਲੋ ਬੱਚਿਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਇਨਾਮਾਂ ਦਾ ਐਲਾਨ ਕੀਤਾ ਗਿਆ।
ਇਸ ਮੋਕੇ ਨੈਤਿਕ ਸਿਖਿਆ ਇਮਤਿਹਾਨ ਦੀ ਵਜੀਫਾ ਪ੍ਰੀਖਿਆ ਵਿਚ ਦੂਜੇ ਦਰਜੇ ਵਿਚੋ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਬੱਚੀ ਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਟੱਡੀ ਸਰਕਲ ਖੇਤਰ ਅਮਰਕੋਟ ਦੇ ਵੀਰ ਗੁਰਦੇਵ ਸਿੰਘ ਅਮਰਕੋਟ, ਕਸ਼ਮੀਰ ਸਿੰਘ ਅਲਗੋਂ, ਮਲਕੀਅਤ ਸਿੰਘ ਭਾਈ ਲੱਧੂ, ਬਲਜੀਤ ਸਿੰਘ ਰਾਜੋਕੇ, ਕੁਲਦੀਪ ਸਿੰਘ ਡਿਬੀਪੁਰਾ, ਡਾ: ਜਗਤਾਰ ਸਿੰਘ ਮੱਦਰ ਅਤੇ ਸਕੂਲ ਦਾ ਸਮੁਚਾ ਸਟਾਫ ਤੇ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਸੁਖਵਿੰਦਰ ਸਿੰਘ ਸੁੱਖ ਚੇਅਰਮੈਨ ਮਾਰਕੀਟ ਕਮੇਟੀ ਖੇਮਕਰਨ, ਰਜਿੰਦਰ ਸਿੰਘ ਬਿੱਲੂ ਸਰਪੰਚ ਵਾੜਾ ਸ਼ੇਰ ਸਿੰਘ, ਗੁਰਜੀਤ ਸਿੰਘ ਭੁੱਲਰ, ਬਾਉ ਰਾਮ ਅਲਗੋ ਕੋਠੀ ਕਿਰਪਾਲ ਸਿੰਘ ਅਲਗੋਂ ਕੋਠੀ, ਨਰਿੰਦਰ ਧਵਨ ਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply