Tuesday, March 24, 2026

ਐਸ. ਆਈ ਸੁਰਿੰਦਰ ਪਾਲ ਸਿੰਘ ਤੇ ਏ ਐਸ ਆਈ ਮੰਗਲ ਦਾਸ ਨੂੰ ਲੱਗੀਆਂ ਤਰੱਕੀ ਦੀਆਂ ਫੀਤੀਆਂ

PPN0701201602

ਬਠਿੰਡਾ, 7 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਪੁਲਿਸ ਲਾਇਨ ਵਿੱਚ ਡਿਊਟੀ ਨਿਭਾਅ ਰਹੇ ਸਿਪਾਹੀ ਵਿਕਰਮਜੀਤ ਸਿੰਘ ਅਤੇ ਸਿਪਾਹੀ ਬਲਜਿੰਦਰ ਸਿੰਘ ਨੂੰ ਪੁਲਿਸ ਵਿਭਾਗ ਦੁਆਰਾ ਬਤੌਰ ਤਰੱਕੀ ਦਿੰਦੇ ਹੋਏ ਹੈਡ ਕਾਂਸਟੇਬਲ ਪ੍ਰਮੋਟ ਕਰਦਿਆਂ ਡੀ ਐਸ ਪੀ ਹੈਂਡ ਕੁਆਰਟਰ ਗੁਰਦਰਸ਼ਨ ਸਿੰਘ ਪੀ.ਪੀ.ਐਸ ਵੱਲੋਂ ਉਨ੍ਹਾਂ ਦੇ ਹੌਲਦਾਰੀ ਦੀਆ ਫਿੱਤੀਆ ਲਗਾਕੇ ਵਧਾਈਆਂ: ਦਿੱਤੀਆਂ ਗਈਆਂ। ਇਸ ਮੌਕੇ ਵਿਕਰਮਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸਾਂ ਵਿਭਾਗ ਵਿੱਚ ਸਖ਼ਤ ਮਿਹਨਤ, ਲਗਨ ਅਤੇ ਇਮਾਨਦਾਰੀ ਦੀ ਡਿਊਟੀ ਨਿਭਾਉਂਦੇ ਆ ਰਹੇ ਹਨ।ਜਿਸ ਦਾ ਵਿਭਾਗ ਵਲੋਂ ਉਨ੍ਹਾਂ ਨੂੰ ਸੇਵਾ ਦਾ ਫੱਲ ਦਿੱਤਾ ਗਿਆ ਹੈ।ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਸਮਾਜ ਪ੍ਰਤੀ ਕੰਮ ਮਿਹਨਤ ਨਾਲ ਕਰਨਗੇ। ਇਸ ਮੌਕੇ ਵਿਭਾਗ ਦੇ ਕਰਮਚਾਰੀਆ ਦੁਆਰਾਂ ਉਹਨਾਂ ਨੂੰ ਵਧਾਈਆਂ ਦਿੱਤੀਆ ਗਈਆ।ਇਸ ਮੌਕੇ ਐਸ. ਆਈ ਸੁਰਿੰਦਰ ਪਾਲ ਸਿੰਘ ਅਤੇ ਏ ਐਸ ਆਈ ਮੰਗਲ ਦਾਸ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply