
ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ) ਸਥਾਨਕ ਬੀ. ਬੀ. ਕੇ. ਡੀ. ਏ. ਵੀ ਕਾਲਜ ਫ਼ਾਰ ਵੂਮੈਨ ਦੀ ਬੇਸਬਾਲ ਟੀਮ ਨੇ 4 ਤੋਂ 6 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪ ਵਿੱਚ ਆਯੋਜਿਤ ਗੁਰੂ ਨਾਨਕ ਦੇਵ ਇੰਟਰ ਕਾਲਜ ਬੇਸਬਾਲ ਚੈਂਪੀਅਨਸ਼ਿਪ ਵਿੱਚ ਚੈਂੀਪਅਨ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਟੀਮ ਨੇ ਐਚ. ਐਮ. ਵੀ ਕਾਲਜ ਜਲੰਧਰ ਨੂੰ 13-0 ਅੰਕਾਂ ਨਾਲ ਕੇ. ਐਮ. ਵੀ. ਕਾਲਜ, ਜਲੰਧਰ ਨੂੰ 7-6 ਅੰਕਾਂ ਨਾਲ ਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ 11-0 ਅੰਕਾਂ ਦੇ ਵੱਡੇ ਫ਼ਰਕ ਨਾਲ ਹਰਾਇਆ। 7 ਖਿਡਾਰਨਾਂ ਗਗਨਦੀਪ, ਹਰਪ੍ਰੀਤ, ਮਨਦੀਪ, ਹਰਦੀਪ, ਬੰਧਨਾ, ਸਿਮਰਦੀਪ ਤੇ ਦਿਵਿਆ ਨੂੰ ਚੰਡੀਗੜ੍ਹ ਵਿਖੇ 16-20 ਜਨਵਰੀ 2016 ਨੂੰ ਆਯੋਜਿਤ ਹੋ ਰਹੀ ‘ਆਲ ਇੰਡੀਆ ਇੰਟਰਵਰਸਿਟੀ’ ਲਈ ਚੁਣਿਆ ਗਿਆ।ਟੀਮ ਦੇ ਦੂਸਰੇ ਮੈਂਬਰ ਪ੍ਰਿਯਾ, ਨੇਹਾ, ਜਸਮੀਤ, ਲਖਬੀਰ, ਰਾਜਬੀਰ, ਤਾਨੀਆ, ਆਸ਼ਾ, ਬਲਜੀਤ ਤੇ ਜਸਦੀਪ ਹਨ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਖੇਡ ਵਿਭਾਗ ਦੇ ਮੁਖੀ ਮਿਸਜ਼ ਸਵੀਟੀ ਬਾਲਾ ਨੇ ਵਿਦਿਆਰਥਣਾਂ ਨੁੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹੋਰ ਵਧੀਆ ਪੁਜ਼ੀਸ਼ਨਾਂ ਲਿਆਉਣ ਲਈ ਉਤਸ਼ਾਹਿਤ ਕੀਤਾ।ਖੇਡ ਵਿਭਾਗ ਦੀ ਮਿਸ ਰਜਵੰਤ ਤੇ ਬੇਸਬਾਲ ਦੀ ਕੋਚ ਮਿਸ ਦਲਜੀਤ ਕੌਰ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media