Wednesday, September 9, 2026

ਸਕੂਲੀ ਬੱਚਿਆਂ ਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਚਾਈਨਾ ਡੋਰ ਖਿਲਾਫ਼ ਰੈਲੀ

ਅੰਮ੍ਰਿਤਸਰ, 7 ਜਨਵਰੀ (ਗੁਰਚਰਨ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਵੱਲੋਂ ਸਥਾਨਕ ਗੋਲ ਬਾਗ ਤੋਂ ਜਲਿਆਂ ਵਾਲੇ ਬਾਗ ਤੱਕ ਚਾਈਨਾ ਡੋਰ ਖਿਲਾਫ਼ ਇਕ ਰੈਲੀ ਕੱਢੀ ਗਈ।ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕ੍ਰੀਏਟਿਵ ਆਰਟ ਪ੍ਰੋਡਕਸ਼ਨਸ ਵੱਲੋਂ ਕੱਢੀ ਗਈ ਇਸ ਰੈਲੀ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਅਜੰਤਾ ਸੀਨੀਅਰ ਸੈਕੰਡਰੀ ਸਕੂਲ, ਪੀ. ਬੀ. ਐਨ ਸਕੂਲ, ਡੀ. ਏ. ਵੀ ਸਕੂਲ, ਬੀ. ਕੇ ਦੱਤ ਸਕੂਲ, ਗੋਲ ਬਾਗ ਸਰਕਾਰੀ ਸਕੂਲ ਤੇ ਕੋਟ ਬਾਬਾ ਦੀਪ ਸਿੰਘ ਸਰਕਾਰੀ ਸਕੂਲ (ਲੜਕੇ) ਸ਼ਾਮਿਲ ਸਨ।
ਇਸ ਰੈਲੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ, ਰੰਗਮੰਚ ਲੇਖਕ ਨਿਰਦੇਸ਼ਕ ਮੁਕੇਸ਼ ਕੁੰਦਰਾ, ਫਿਲਮੀ ਅਤੇ ਥਇਏਟਰ ਹਸਤੀ ਗੁਰਿੰਦਰ ਮਕਨਾ ਅਤੇ ਸਮਾਜ ਸੇਵਕ ਤੇ ਕਲਾਕਾਰ ਜਸਪਾਲ ਪਾਇਲਟ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਨੇ ਹੱਥਾਂ ਵਿਚ ਚਾਈਨਾ ਡੋਰ ਖਿਲਾਫ ਵੱਖ-ਵੱਖ ਸੰਦੇਸ਼ਾਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਜਲਿਆਂ ਵਾਲੇ ਬਾਗ ਵਿਖੇ ਅਮਨ ਭਾਰਦਵਾਜ ਤੇ ਕ੍ਰੀਏਟਿਵ ਦੇ ਕਲਾਕਾਰਾਂ ਵੱਲੋਂ ‘ਚਾਈਨਾ ਡੋਰ-ਨੋ ਮੋਰ’ ਨਾਟਕ ਪੇਸ਼ ਕੀਤਾ ਗਿਆ ਤੇ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰ ਅਤੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply