
ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੀ ਅਗਵਾਈ ਹੇਠ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸਕੈ: ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਵਿਦਿਆਰਥੀ ਹਰਮਨਦੀਪ ਸਿੰਘ +1 ਆਰਟਸ ਨੇ ਗੋਲਡ ਮੈਡਲ ਅਤੇ ਸਿਮਰਤਦੀਪ ਕੌਰ ਨੇ ਬੜੋੜਾ ਵਿਖੇ ਹੋਈ ਸੀ.ਬੀ.ਐਸ.ਈ ਨੈਸ਼ਨਲ ਸਕੇਟਿੰਗ 2015-16 ਦੋਰਾਨ ਚੌਥਾ ਸਥਾਨ ਹਾਸਲ ਕੀਤਾ।ਇਸ ਮੁਕਾਬਲੇ ਵਿਚ ਵੱਖ-ਵੱਖ ਰਾਜਾਂ ਤੋ 5000 ਵਿਦਿਆਰਥੀਆਂ ਨੇ ਭਾਗ ਲਿਆ ।ਪ੍ਰਿੰਸੀਪਲ ਮੈਡਮ ਸ੍ਰੀ ਮਤੀ ਦਪਿੰਦਰ ਕੋਰ ਅਤੇ ਸਕੂਲ ਦੇ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ, ਇੰਜੀ. ਜਸਪਾਲ ਸਿੰਘ ਜੀ (ਡੀ.ਓ) ਨੇ ਦੋਵਾਂ ਬੱਚਿਆਂ ਨੂੰ ਵਧਾਈ ਦਿੰਦਿਆਂ ਭਵਿਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media