Wednesday, March 25, 2026

ਭਾਰਤੀ ਜਾਅਲੀ ਕਰੰਸੀ ਬਰਾਮਦ ਕਰਕੇ ਇੱਕ ਅੰਤਰਰਾਜੀ ਸਮਗਲਰ ਕਾਬੂ

PPN1001201612ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਾਉਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਡਾ: ਜਤਿੰਦਰ ਜੈਨ ਆਈ ਪੀ ਐਸ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਣ ਵਾਲੇ ਮਾੜੇ ਅਨਸਰਾ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼ਪੈਸ਼ਲ ਅਪਰੇਸ਼ਨ ਚਲਾ ਕੇ 13,98,000 ਰੁਪਏ (13 ਲੱਖ 98 ਹਜਾਰ ਰੁਪਏ) ਭਾਰਤੀ ਜਾਅਲੀ ਕਰੰਸੀ 1000/500 ਵਾਲੇ ਨੋਟ ਬਰਾਮਦ ਕਰਕੇ ਇੱਕ ਅੰਤਰਰਾਜੀ ਸਮਗਲਰ ਨੂੰ ਕਾਬੂ ਕੀਤਾ ਗਿਆ, ਜਿਸ ਦੀ ਸ਼ਨਾਖਤ ਸਿਮਰਜੀਤ ਸਿੰਘ ਕੋਮ ਸੁਨਿਆਰ ਉਮਰ 30/32 ਸਾਲ ਪੁੱਤਰ ਮੱਖਣ ਸਿੰਘ ਵਾਸੀ ਭਾਈ ਬਖਤੌਰ, ਥਾਣਾ ਮੋੜ ਜਿਲਾ ਬਠਿੰਡਾ ਹਾਲ ਆਬਾਦ ਗਲੀ ਨੰਬਰ-7, ਆਦਰਸ਼ ਨਗਰ, ਬਠਿੰਡਾ ਵਜੋ ਹੋਈ। ਉਕਤ ਵਿਅਕਤੀ ਦੇ ਖਿਲਾਫ ਮੁੱਕਦਮਾ ਨੰਬਰ:-3 ਮਿਤੀ 10/01/2016 ਅ/ਧ 489ਏ,489ਬੀ ,489ਸੀ,489ਈ ਆਈ ਪੀ ਸੀ ਥਾਣਾ ਥਰਮਲ ਜਿਲਾ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ।ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਸੋਨੇ /ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਇਸ ਦੀ ਜਾਣ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਕੋਟ ਸਮੀਰ ਜੋ ਕਿ ਪਹਿਲਾਂ ਹੀ ਮੁੱਕਦਮਾ ਨੰਬਰ 322 ਮਿਤੀ 29/11/2015 ਅ/ਧ 489ਏ 489ਬੀ 489ਸੀ 489 ਈ ਆਈ ਥਾਣਾਂ ਕੋਤਵਾਲੀ ਬਠਿੰਡਾ ਅਧੀਨ ਕੇਦਰੀਂ ਜੇਲ ਬਠਿੰਡਾ ਵਿੱਚ ਬੰਦ ਹੈ,ਜਿਸ ਪਾਸੋ 2,00,000 ਰੁਪਏ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ ਸੀ, ਨਾਲ ਮਿਲ ਕੇ ਜਾਅਲੀ ਕਰੰਸੀ ਦਾ ਧੰਦਾ ਸੁਰੂ ਕੀਤਾ ਸੀ। ਇਹ ਹਾਵੜਾ ਪੱਛਮੀ ਬੰਗਾਲ ਆਉਂਦਾ ਜਾਂਦਾ ਰਹਿੰਦਾ ਸੀ, ਜਿੱਥੇ ਇਸ ਦੀ ਜਾਣ ਪਹਿਚਾਣ ਰਾਜੂ ਨਾਮ ਦੀ ਵਿਅਕਤੀ ਵਾਸੀ ਹਾਵੜਾ, ਪੱਛਮੀ ਬੰਗਾਲ ਨਾਲ ਹੋਈ, ਜੋ ਭਾਰਤੀ ਜਾਅਲੀ ਕਰੰਸੀ ਦਾ ਕੰਮ ਕਰਦਾ ਹੈ। ਜਿਸ ਤੋਂ ਉਕਤ ਸਿਮਰਜੀਤ ਸਿੰਘ ਪਹਿਲਾਂ ਜਾਅਲੀ ਕਰੰਸੀ ਦੀਆਂ4 ਖੇਪਾ 45,000 ਬਦਲੇ ਇੱਕ ਲੱਖ ਰੁਪੈ ਲਿਆ ਕੇ ਅੱਗੇ ਬਠਿੰਡਾ ਤੇ ਇਸ ਦੇ ਨਾਲ ਲੱਗਦੇ ਹਰਿਆਣਾ ਦੇ ਏਰੀਏ ਵਿੱਚ ਹੁਣ ਤੱਕ ਕਰੀਬ 10 ਲੱਖ ਰੁਪਏ ਦੀ ਸਪਲਾਈ ਕਰ ਚੁੱਕਾ ਹੈ। ਉਕਤ ਦੋਸੀ ਭਾਰਤੀ ਜਾਅਲੀ ਕਰੰਸੀ ਦੀ ਖੇਪ ਲਿਆ ਕੇ ਬਠਿੰਡਾ ਪੁੱਜਾ ਤਾਂ ਕਾਂਊਟਰ ਇੰਟੈਲੀਜੈਂਸ ਦੇ ਸਪੈਸ਼ਲ ਗਰੁੱਪ ਨੇ ਇਸ ਨੂੰ ਕਾਬੁ ਕਰ ਲਿਆ ਅਤੇ ਦੋਸ਼ੀ ਨੇ ਜਾਅਲੀ ਨੋਟਾਂ ਦੇ ਪੈਕੇਟ ਕਾਲੇ ਰੰਗ ਦੇ ਬੈਗ ਅੰਦਰ ਗੁਪਤ ਖਾਨਾ ਬਣਾ ਕੇ ਛੁਪਾਏ ਹੋਏ ਸਨ। ਦੋਸੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਹੋਰ ਇੰਕਸਾਫ ਹੋਣ ਦੀ ਸੰਭਾਵਨਾ ਹੈ ਉਕਤ ਆਪਰੇਸ਼ਨ ਦੀ ਸੁਪਰਵੀਜਨ ਅਜੇ ਮਲੂਜਾ ਏ.ਆਈ ਜੀ/ਸੀ ਆਈ / ਫਿਰੋਜ਼ਪੁਰ ਅਤੇ ਬਰਜਿੰਦਰਪਾਲ ਸਿੰਘ ਏ.ਆਈ ਜੀ/ਸੀ ਆਈ ਬਠਿੰਡਾ ਨੇ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply