ਬਟਾਲਾ, 14 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬੀਆਂ ਦੇ ਵਿਸ਼ਵ ਪ੍ਰਸਿੱਧ ਤਿਉਹਾਰ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਤੇ ਖਾਸ ਕਰਕੇ ਲੜਕੀਆਂ ਦੀ ਲੋਹੜੀ ਮਨਾਉਣ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਪ੍ਰਿੰਸੀਪਲ ਕਮ ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਗੂਰਦਾਸਪੁਰ ਸ੍ਰੀ ਭਾਂਰਤ ਭੂਸ਼ਨ ਵੱਲੋ ਧੀਆਂ ਦੇ ਵਿਸ਼ੇ ਤੇ ਸਬੰਧਨੀ ਸਬਦਾਂ ਵਿੱਚ ਕਿਹਾ ਉਹ ਦਿਨ ਦੂਰ ਨਹੀਂ ਜਦ ਹਰੇਕ ਉਚ ਅਹੁਦੇ ਤੇ ਲੜਕੀਆਂ ਆਪਣੀ ਕਾਬਲੀਅਤ ਨਾਲ ਪਹੁੰਚਣਗੀਆ।ਸਕੂਲ ਦੀਆਂ ਵਿਦਿਆਰਥਣਾਂ ਮਾਰਚ ਮਹੀਨੇ ਤੋ ਸ਼ੁਰੂ ਹੋ ਰਹੇ ਸਲਾਨਾ ਇਮਤਿਹਾਨਾ ਵਿੱਚ ਮਿਹਨਤ ਕਰਕੇ ਕਾਮਯਾਬ ਹੋਣ ਵਾਸਤੇ ਪ੍ਰੇਰਿਆ।ਇਸ ਮੌਕੇ ਸ੍ਰੀ ਹਰਪ੍ਰੀਤ ਸਿੰਘ, ਜੀਵਨ ਸਿੰਘ, ਚਰਨਜੀਤ ਸਿੰਘ, ਅਮਰਦੀਪ, ਸੁਖਵਿੰਦਰ, ਹਰੀ ਕ੍ਰਿਸ਼ਨ, ਗਾਈਡੈਸ ਅਧਿਆਪਕ ਹਰੀ ਉਮ ਜੋਸ਼ੀ,ਅਨਿਲ ਸਰਮਾ, ਕਮਲੇਸ ਕੁਮਾਰੀ, ਰੇਨੂੰ ਬਾਲਾ, ਰਜਨੀ ਬਾਲਾ,ਪਵਨਜੀਤ ਕੌਰ ਸੰਧੂ,ਤੇਜਿੰਦਰ ਕੌਰ,ਪਰਮਜੀਤ ਕੌਰ, ਤੋ ਇਲਾਵਾ ਜਿਲ੍ਹਾਂ ਨਿਰੀਖਣ ਟੀਮ ਦੇ ਮੈਬਰਾ ਵਿਚੋ ਨਰਿੰਦਰ ਬਰਨਾਲ, ਰਜਿੰਰਦ ਸਿੰਘ, ਆਦਿ ਹਾਜ਼ਰ ਸਨ। ਇਸ ਮੌਕੇ ਵਿਦਿਆਰਥਣ ਵੱਲੋ ਗੀਤ,ਗਿੱਧਾ,ਭੰਗੜਾ ਤੇ ਲੋਹੜੀ ਦੇ ਗੀਤਾਂ ਦੀ ਸਫਲ ਪੇਸ਼ਕਾਰੀ ਕੀਤੀ ਗਈ। ਸਕੂਲ ਵਿਖੇ ਬਣਾਏ ਹਾਉਸ ਸਹੀਦ ਉਧਮ ਦੇ ਮੈਬਰ ਪਰਜਜੀਤ ਕੌਰ ਵੱਲੋ ਸਟੇਜ ਸਕੱਤਰ ਜਿੰਮੇਵਾਰੀ ਬਾਖੂਬੀ ਨਾਲ ਨਿਭਾਈ ਗਈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media