Tuesday, September 15, 2026

ਸਰਕਾਰੀ ਹਾਈ ਸਕੂਲ ਸੈਦੋਵਾਲ ਕਲਾਂ ਦੀ ਸਲਾਨਾ ਚੈਕਿੰਗ

PPN1401201602ਬਟਾਲਾ, 14 ਜਨਵਰੀ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਤੇ ਡਾ ਦਲਜੀਤ ਸਿੰਘ ਚੀਮਾਂ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਜੀਤ ਸਿੰੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹੇ ਅੰਦਰ ਨਿਰੀਖਣ ਟੀਮਾਂ ਬਣਾਈਆਂ ਗਈਆਂ ਹਨ। ਟੀਮ ਨੰਬਰ ਇੱਕ ਦੇ ਇੰਚਾਰਜ ਸ੍ਰੀ ਅਮਰਜੀਤ ਸਿੰਘ ਭਾਟੀਆਂ ਵੱਲੋਂ ਸਰਕਾਰੀ ਹਾਈ ਸਕੂਲ ਸੈਦੋਵਾਲ ਕਲਾਂ ਦਾ ਸਲਾਨਾ ਨਿਰੀਖਣ ਕੀਤਾ ਗਿਆ। ਟੀਮ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਨਿਰੀਖਣ ਟੀਮਾਂ ਦੀਆਂ ਅਗਵਾਹੀ ਲੀਹਾਂ ਤੇ ਸਕਾਰਾਤਮਕ ਵਿਚਾਰਾਂ ਸਦਕਾ ਸਕੂਲੀ ਪ੍ਰਬੰਧ ਵਧੀਆਂ ਹੋਇਆ ਹੈ,ਇਸ ਦੀ ਉਦਾਰਹਣ ਸਰਕਾਰੀ ਹਾਈ ਸਕੂਲ ਸੈਦੋਵਾਲ ਕਲਾਂ (ਗੁਰਦਾਸਪੁਰ) ਤੋਂ ਮਿਲਦੀ ਹੈ। ਸਕੂਲ ਮੁੱਖ ਅਧਿਆਪਕਾ ਕਿਰਨ ਸ਼ਰਮਾ ਵੱਲੋ ਸਕੂਲ ਦਾ ਰਿਕਾਰਡ ਵਿਭਾਗ ਵੱਲੋ ਸਮੇਂ ਸਮੇਂ ਤੇ ਮਿਲੀਆਂ ਹਦਾਇਤਾਂ ਅਨੁਸਾਰ ਤਿਆਰ ਕੀਤਾ ਗਿਆ। ਕਰਮਚਾਰੀਆ ਦਾ ਜੀ ਪੀ ਐਫ, ਜੀ ਆਈ ਐਸ ਦੀਆਂ ਸਲਿਪਾਂ ਅਪਡੇਟ ਸਨ। ਅਧਿਆਪਕ ਡਾਇਰੀਆਂ, ਸੀ ਸੀ ਈ ਰਿਕਾਰਡ ਵੀ ਵਿਭਾਗੀ ਨਿਯਮਾ ਤਹਿਤ ਹੀ ਤਿਆਰ ਕੀਤਾ ਗਿਆ ਸੀ। ਮਿਹਨਤੀ ਸਕੂਲ ਸਟਾਫ ਵੱਲੋ ਸਕੂਲ ਨੂੰ ਪੜਾਈ ਤੇ ਸਾਫ ਸਫਾਈ ਪੱਖੋਂ ਵਧੀਆ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਕੂਲ ਦਾ ਸਾਰਾ ਕੰਮ ਅਪਡੇਟ ਹੋਣ ਕਰਕੇ ਨਿਰੀਖਣ ਟੀਮ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਮਿਹਨਤੀ ਸਕੂਲ ਸਟਾਫ ਨੂੰ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਭਲਾਈ ਹਿੱਤ ਉਸਾਰੂ ਸੋਚ ਵਾਲੇ ਕੰਮ ਕਰਦੇ ਰਹਿਣ ਵਾਸਤੇ ਪ੍ਰੇਰਿਆ। ਇਸ ਮੌਕੇ ਸਕੂਲ ਮੁਖ ਅਧਿਆਪਕਾ ਤੇ ਸਕੂਲ ਸਟਾਫ ਵੱਲੋ ਹੱਥ ਲਿਖਤ ਮੈਗਜ਼ੀਨ (ਉਪਰਾਲਾ ) ਵੀ ਨਿਰੀਖਣ ਟੀਮ ਵੱਲੋ ਜਾਰੀ ਕੀਤਾ ਗਿਆ। ਇਹ ਮੈਗਜ਼ੀਨ ਵੀ ਵਿਦਿਆਰਥੀਆਂ ਤੇ ਸਟਾਫ ਦੇ ਸਹਿਯੋਗ ਨਾਲ ਹੀ ਵਧੀਆ ਤਰੀਕ ਤੇ ਜਾਣਕਾਰੀ ਭਰਭੂਰ ਲਿਖਤਾਂ ਨਾਲ ਸਿੰਗਾਰਿਆ ਗਿਆ ਹੈ, ਨਿਰੀਖਣ ਦੌਰਾਨ ਰਜਿੰਰਦ ਸਿੰਘ, ਪ੍ਰਵੀਨ ਕੁਮਾਰ, ਸ਼ਸ਼ੀ ਭੂਸ਼ਨ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply