Tuesday, September 15, 2026

ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਦੇ ਆਦੇਸ਼ਾ ਤੇ ਜਿਲ੍ਹਾਂ ਗੁਰਦਾਸਪੁਰ ਸਕੂਲਾਂ ਵੱਲੋੋ ਨਕਲ ਵਿਰੋਧੀ ਰੈਲੀਆਂ

ਕੰਨਿਆ ਸਕੂਲ ਧਰਮਪੁਰਾ, ਧੁੱਪਸੜੀ, ਚਾਹਲ ਕਲਾਂ, ਬਹਾਦਰਪੁਰ ਰਜੋਆ ਦੇ ਵਿਦਿਆਰਥੀ ਨਕਲ ਵਿਰੋਧੀ ਮੁੱਦੇ ਹੋਏ ਇੱਕਜੁੱਟ

PPN1401201603ਬਟਾਲਾ, 14 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਲਾਨਾ ਇਮਤਿਹਾਨਾਂ ਵਿੱਚ ਨਕਲ ਰੂਪ ਦੈਂਤ ਨੂੰ ਪੂਰੀ ਤਰਾਂ ਖਤਮ ਕਰਨ ਦੇ ਮਕਸਦ ਨਾਲ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਵੱਲੋ ਗੁਰਦਾਸਪੁਰ ਦੇ ਸਰਕਾਰੀ , ਸੀਨੀਅਰ ਸੰਕੈਡਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਨਕਲ ਵਿਰੋਧੀ ਰੈਲੀਆਂ ਕਰਨ ਦੇ ਹੁਕਮਾ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧਰਮਪੁਰਾ ਬਟਾਲਾ ਵਿਖੇ ਸਕੂਲ ਇੰਚਾਰਜ਼ ਸ੍ਰੀ ਮਤੀ ਕਮਲੇਸ਼ ਕੋਰ ਤੇ ਸਕੂਲ ਦੀਆਂ ਵਿਦਿਆਰਥਣਾ ਤੇ ਸਟਾਫ ਵੱਲੋ ਨਕਲ ਵਿਰੋਧੀ ਰੈਲੀ ਦਾ ਆਂਯੋਜਨ ਕੀਤਾ ਗਿਆ, ਸਕੂਲ ਦੀਆਂ ਵਿਦਿਆਰਥਣਾ ਵੱਲੋਂ ਧਰਮਪੁਰਾ ਕਲੌਨੀ ਵਿਚ ਨਕਲ ਦੇ ਨੁਕਸਾਨਾਂ ਤੇ ਸਮਾਜ ਨੂੰ ਹੋ ਰਹੇ ਨੁਕਸਾਨ ਦਾ ਵਖਿਆਨ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ , ਜੀਵਨ ਸਿੰਘ, ਸੁਨੀਤਾ ਸਰਮਾ, ਪਰਮਜੀਤ ਕੌਰ, ਰਜਨੀ ਬਾਲਾ, ਸੁਮਨ ਬਾਲਾ, ਅਮਨਦੀਪ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ ਦੇ ਪ੍ਰਿੰਸੀਪਲ ਪਰਮਜੀਤ ਕੌਰ , ਸਟਾਂਫ ਤੇ ਸਕੂਲ ਵਿਦਿਆਰਥੀਆਂ ਵੱਲੋਂ ਨਕਲ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ। ਲੈਕਚਰਾਰ ਮੈਡਰ ਸਤਿੰਦਰ ਕੋਰ ਨੇ ਇਸ ਸਬੰਧ ਵਿਚ ਦੱਸਿਆ ਕੇ ਨਕਲ ਨਾਲ ਸਮਾਜ ਖੋਖਲਾ ਹੋਈ ਜਾ ਰਿਹਾ ਹੈ , ਨਰੋਏ ਸਮਾਜ ਦੀ ਸਿਰਜਨਾ ਵਾਸਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਮਿਹਨਤ ਕਰਕੇ ਕਾਮਯਾਬ ਹੋਣ। ਵਿਦਿਆਰਥੀਆਂ ਤੇ ਅਧਿਆਪਕਾ ਵੱਲੋ ਨਕਲ ਵਿਰੋਧੀ ਨਾਅਰੇ ਲਗਾਏ ਗਏ। ਧੁੱਪਸੜੀ ਸਕੂਲ ਵਿਖੇ ਰੈਲੀ ਦੌਰਾਨ ਵਿਦਿਆਰਥੀਆਂ ਤੋ ਇਲਾਵਾ ਬਲਰਾਜ ਸਿੰਘ ਬਾਜਵਾ, ਕੰਸ ਰਾਜ, ਰਾਜਿੰਰਦ ਕੁਮਾਰ, ਜਗਰੂਪ ਕੌਰ, ਬਲਵਿੰਦਰ ਸਿੰਘ, ਜਤਿੰਦਰ ਸਿੰਘ ਕੰਗ, ਰਜਿੰਦਰ ਸਿੰਘ , ਸੰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ ਆਦਿ ਸਟਾਂਫ ਮੈਬਰ ਹਾਜਰ ਸਨ। ਸਰਕਾਰੀ ਸੀਨੀਅਰ ਸਕੂਲ ਬਹਾਦਰ ਪੁਰ ਰਜੋਆ ਵਿਚ ਵੀ ਸੁਲੱਖਣ ਸਿੰਘ ਤੇ ਦਿਲਬਾਗ ਸਿੰਘ ਦੀ ਅਗਵਾਈ ਹੇਠ ਨਕਲ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੂੰ ਨਕਲ ਰੂਪੀ ਕੋਹੜ ਤੋ ਜਾਣੂ ਕਰਵਾਇਆ ਗਿਆ। ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਵੀ ਮੁੱਖ ਅਧਿਆਪਕ ਸਤਨਾਮ ਸਿੰਘ ਦੀ ਅਗਵਾਈ ਹੇਠ ਨਕਲ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ। ਚਾਹਲ ਕਲਾਂ ਵਿਖੇ ਕੀਤੀ ਰੈਲੀ ਦੌਰਾਨ ਸਕੂਲ ਵਿਦਿਆਰਥੀਆਂ ਤੋ ਇਲਾਵਾ ਪਵਨਪ੍ਰੀਤ ਸਿੰਘ , ਸੁਖਜੀਤ ਸਿੰਘ, ਜਗਜੀਤ ਸਿੰਘ , ਪ੍ਰਸੰਤਾ ਸਰਮਾ, ਕਿਰਨ ਮੈਥ ਮਿਸਟ੍ਰੈਸ ਆਦਿ ਅਧਿਆਪਕ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply