Monday, July 8, 2024

ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਨੂੰ ਸਦਮਾ – ਪਿਤਾ ਦਲੀਪ ਸਿੰਘ ਦਾ ਦਿਹਾਂਤ

PPN1401201617ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ) – ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁ: ਅਟਾਰੀ ਸਾਹਿਬ ਸੁਲਤਾਨਵਿੰਡ ਤੇ ਗੁ: ਕੋਠਾ ਸਾਹਿਬ ਵੱਲ੍ਹਾ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਨੂੰ ਉਦੋ ਸਦਮਾ ਜਦੋਂ ਉਨ੍ਹਾਂ ਦੇ ਪਿਤਾ ਦਲੀਪ ਸਿੰਘ ਦਾ ਦਿਹਾਂਤ ਹੋ ਗਿਆ।ਤਕਰੀਬਨ 86 ਸਾਲਾ ਦਲੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਜੀ.ਟੀ ਰੋਡ ਦੋਬੁਰਜੀ ਵਿਖੇ ਕੀਤਾ ਗਿਆ।ਜਿੰਨਾਂ ਦੀ ਚਿਤਾ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਸ਼ਿਗਾਰਾ ਸਿੰਘ ਨੇ ਦਿਖਾਈ।ਅੰਤਿਮ ਸਸਕਾਰ ਸਮੇਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਮੁੱਖ ਸੰਸਦੀ ਸਕੱਤਰ ਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਮਿਲਾਪ ਸਿੰਘ ਸੁਲਤਾਨਵਿੰਡ, ਵੱਸਣ ਸਿੰਘ ਵੱਲ੍ਹਾ ਮੀਤ ਪ੍ਰਧਾਨ ਲੋਕਲ ਕਮੇਟੀ, ਡਾ. ਤਜਿੰਦਰ ਸਿੰਘ, ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ, ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਜੋਬਨਜੀਤ ਸਿੰਘ ਸ਼ੰਕਰਪੁਰੀਆ, ਨਿਰੰਜਨ ਸਿੰਘ ਦੋਬੁਰਜੀ, ਦੀਦਾਰ ਸਿੰਘ ਦੋਬੁਰਜੀ, ਮੁਖਤਾਰ ਸਿੰਘ ਖਾਲਸਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਤਰਸੇਮ ਸਿੰਘ ਰਾਮਪੁਰਾ, ਅਮਰਜੀਤ ਸਿੰਘ ਭੋਲੇਕੇ, ਸੁਰਿੰਦਰ ਸਿੰਘ ਸ਼ਾਹ ਦੋਬੁਰਜੀ, ਸੁਰਜੀਤ ਸਿੰਘ ਚੀਮਾ ਹਾਜਰ ਹੋਏ।ਇੰਨਾਂ ਸ਼ਖਸ਼ੀਅਤਾਂ ਨੇ ਇਸ ਦੁੱਖ ਦੀ ਘੜੀ ਰਾਣਾ ਪਲਵਿੰਦਰ ਸਿੰਘ ਤੇ ਉਨਾਂ੍ਹ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply