ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਸਵੀਂ ਅਤੇ ਬਾਰਵ੍ਹੀਂ ਜਮਾਤ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੈਰੀਅਰ ਕੋਸਲਿੰਗ ਕੈਂਪ ਲਗਾਇਆ ਗਿਆ। ਇਹ ਕੈਂਪ ਪੰਜਾਬ ਵਾਕਫ ਬੋਰਡ ਦੁਆਰਾ ਚਲਾਏ ਜਾ ਰਹੇ ਵਕਫ ਕੈਰੀਅਰ ਗਾਇਡੈਂਸ ਸੈਂਟਰ ਦੁਆਰਾ ਲਗਾਇਆ ਗਿਆ। ਇਸ ਮੋਕੇ ਕੈਰੀਅਰ ਕੋਂਸਲਰ ਮੈਡਮ ਸ਼ਹਿਬਾਨਾ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆਂ ਨੂੰ ਆਪਣੇ ਕੈਰੀਅਰ ਨੂੰ ਚੰਗਾ ਬਨਾਉਣ ਬਾਰੇ ਗਾਇਡੈਂਸ ਦਿੱਤੀ। ਇਸ ਮੋਕੇ ਪ੍ਰਿੰਸੀਪਲ ਆਰਿਫ ਸਲੀਮ ਨੇ ਵੀ ਬੱਚਿਆਂ ਨੂੰ ਕੈਰੀਅਰ ਬਾਰੇ ਜਾਣਕਾਰੀ ਦਿੱਤੀ ਅਤੇ ਕੈਰੀਅਰ ਕੋਂਸਲਰ ਸ਼ਹਿਬਾਨਾ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਸ ਮੋਕੇ ਸਕੂਲ ਦੇ ਚੇਅਰਮੈਨ ਮੁਹੰਮਦ ਹਾਰੂਨ ਨੇ ਵੀ ਇਸ ਪ੍ਰੋਗਰਾਮ ਨੂੰ ਬੱਚਿਆਂ ਲਈ ਲਾਭਦਾਇਕ ਦਸਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਵਾਕਫ ਬੋਰਡ ਵੱਲੋਂ ਬੱਚਿਆਂ ਦੀ ਭਲਾਈ ਲਈ ਇਸ ਤਰ੍ਹਾਂ ਦੇ ਪ੍ਰਗਰਾਮਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਇਸ ਮੋਕੇ ਮੁਹੰਮਦ ਰਾਸ਼ਿਦ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media