Saturday, March 7, 2026

ਰਾਸਟਰੀ ਖਿਡਾਰਨ ਹਰਮਨਦੀਪ ਕੌਰ ਫਲੌਡ ਕਲਾਂ ਖੇਡ ਕੱਲਬ ਦੁਆਰਾ ਸਨਮਾਨਿਤ

PPN19010201612ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਪਿਛਲੇ ਸਾਲ ਅਕਤੂਬਰ ਮਹੀਨੇ ਚ ਕੋਰੀਆ ਦੇਸ਼ ਵਿੱਚ ਹੋਈ ਐਰੋਬੇਕਿ ਚੈਪੀਅਨਸਿਪ ਚ 25 ਦੇਸਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਚੈਪੀਅਨਸਿਪ ਵਿੱਚੋਂ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਵਾਲੀ ਖਿਡਾਰਨ ਹਰਮਨਦੀਪ ਕੌਰ ਫਲੌਡ ਕਲਾਂ ਦਾ ਬਾਬਾ ਗੱਜਣ ਸਾਹ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਦੁਬਾਰਾ 64ਵੇਂ ਯਾਦਗਾਰੀ ਪੈਂਡੂ ਖੇਡ ਮੇਲੇ ਵਿੱਚ ‘ਪਿੰਡ ਦਾ ਮਾਣ’ ਐਵਾਰਡ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ।ਸਨਮਾਨ ਸਮੇਂ ਕਲੱਬ ਪ੍ਰਧਾਨ ਚਿੱਤਰਕਾਰ ਜਗਦੀਸ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਪਿੰਡ ਦੀ ਧੀ ਹੋਣਹਾਰ ਖਿਡਾਰਨ ਹਰਮਨਦੀਪ ਕੌਰ ਉੱਪਰ ਮਾਣ ਹੈ ਜਿਸ ਨੇ ਥੋੜੇ ਸਮੇਂ ਅੰਦਰ ਖੇਡ ਜਗਤ ਵਿੱਚ ਵਧੀਆ ਪ੍ਰਦਰਸਨ ਕਰਦਿਆ ਮਾਪਿਆ,ਪਿੰਡ,ਰਾਜ ਅਤੇ ਦੇਸ ਦਾ ਨਾਮ ਰੋਸ਼ਨ ਕੀਤਾ।ਅੱਜਕਲ ਸਮਾਜ ਅੰਦਰ ਕੁੜੀਆ ਦੀ ਘੱਟ ਰਹੀ ਗਿਣਤੀ ਚਿੰਤਾਜਨਕ ਹੈ ।ਵਰਨਣਯੋਗ ਹੈ ਕਿ ਖਿਡਾਰਨ ਹਰਮਨਦੀਪ ਕੌਰ ਨੇ ਕਿੱਕਬਾਕਸਿੰਗ ਖੇਡ ਵਿੱਚ ਰਾਜ ਤੇ ਰਾਸਟਰ ਪੱਧਰ ਤੱਕ ਅਨੇਕਾਂ ਮਾਣ ਸਨਮਾਨ ਹਾਸ਼ਿਲ ਕੀਤੇ ਹਨ।ਇਸ ਮੌਕੇ ਕਲੱਬ ਪ੍ਰਧਾਨ ਜਗਦੀਸ ਸਿੰਘ ਬਰਾੜ,ਬਲਵੀਰ ਸਿੰਘ ਬੀਰੀ,ਹਰਮਨਦੀਪ ਦੇ ਪਿਤਾ ਸ: ਬਚਿੱਤਰ ਸਿੰਘ, ਸੁਖਵਿੰਦਰ ਸਿੰਘ ਗਿੱਲ, ਬਾਈ ਕਾਕੂ ਬਰਾੜ, ਨਵਦੀਪ ਸਿੰਘ ਸੰਘੈਣ, ਦੀਦਾਰ ਸਿੰਘ ਪਟਵਾਰੀ, ਜਰਨੈਲ ਸਿੰਘ, ਇਕਬਾਲ ਪਾਲੀ ਫਲੌਡ ਕਲਾਂ ਤੇ ਫੁੱਟਵਾਲਰ ਬਿੰਦੂ ਗਿੱਲ ਆਦਿ ਹਾਜਿਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply