Thursday, April 30, 2026

ਸੌਦਾ ਸਾਧ ਬਾਰੇ ਦੋਹਰਾਂ ਮਾਪ ਦੰਡ ਅਫਸੋਸਨਾਕ – ਰਾਣਾ

Rana Paramjit  Singhਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੇਸ਼ ਦੀ ਸਰਕਾਰ ਅਤੇ ਪੁਲਿਸ ਵਲੋਂ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਦੇ ਮਾਮਲੇ ਵਿੱਚ ਦੋਹਰਾ ਮਾਪ-ਦੰਡ ਅਪਣਾ ਕੇ ਚਲਣ ਪੁਰ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਦੋਂ ਡੇਰਾ ਸੌਦਾ ਦੇ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰ ਸਮੁਚੇ ਸਿੱਖ ਜਗਤ ਦੀਆਂ ਧਾਰਮਕ ਭਾਵਨਾਵਾਂ ਪੁਰ ਸੱਟ ਮਾਰੀ ਜਾਂਦੀ ਹੈ ਤੇ ਉਸ ਵਿਰੁੱਧ ਸ਼ਿਕਾਇਤ ਦੇ ਨਾਲ ਮਾਮਲਾ ਵੀ ਦਰਜ ਕਰਵਾਇਆ ਜਾਂਦਾ ਹੈ, ਉਸ ਸਮੇਂ ਨਾ ਤਾਂ ਸਰਕਾਰ ਅਤੇ ਨਾ ਹੀ ਉਸ ਦੀ ਪੁਲਿਸ ਹਰਕਤ ਵਿੱਚ ਆਉਦੀ ਹੈ, ਪਰ ਜਦੋਂ ਕੋਈ ਹਾਸਰਸ ਕਲਾਕਾਰ (ਕੁਕੂ) ਉਸ ਦੇ ਕਿਰਦਾਰ ਦੀ ਸੱਚਾਈ ਲੋਕਾਂ ਸਾਹਮਣੇ ਪੇਸ਼ ਕਰਨ ਲਈ ਉਸਦਾ ਰੋਲ ਕਰਦਾ ਹੈ ਤਾਂ ਸਰਕਾਰ ਤੇ ਉਸਦੀ ਪੁਲਿਸ ਤੁਰੰਤ ਹਰਕਤ ਵਿੱਚ ਆ, ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ। ਸ. ਰਾਣਾ ਨੇ ਹੋਰ ਦਸਿਆ ਕਿ ਇਸ ਸੌਦਾ ਸਾਧ ਵਲੋਂ ਆਏ ਦਿਨ ਵੱਖਵੱਖ ਦੇਵੀ-ਦੇਵਤਿਆਂ ਵਰਗਾ ਸਰੂਪ ਧਾਰ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਸੱਟ ਮਾਰੀ ਜਾਂਦੀ ਰਹਿੰਦੀ ਹੈ, ਜਿਸ ਦੇ ਅਧਾਰ ਤੇ ਉਨ੍ਹਾਂ (ਦੇਵੀ-ਦੇਵਤਿਆਂ) ਦੇ ਪੈਰੋਕਾਰਾਂ ਵਲੋਂ ਉਸਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਉਸ ਵਿਰੁਧ ਮਾਮਲੇ ਵੀ ਦਰਜ ਕਰਵਾਏ ਜਾਂਦੇ ਹਨ, ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਉਂ ਜਾਪਦਾ ਹੈ ਜਿਵੇਂ ਇਸ ਸਾਧ ਨੂੰ ਲੈ ਕੇ ਦੇਸ਼ ਵਿੱਚ ਦੋਹਰੇ ਮਾਪ-ਦੰਡ ਅਪਨਾਏ ਜਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸਲਾਹ ਦਿਤੀ ਕਿ ਉਸਨੂੰ ਦੇਸ਼ ਵਾਸੀਆਂ ਦੀਆਂ ਧਾਰਮਕ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਵਿੱਚਲਾ ਭਾਈਚਾਰਕ ਅਤੇ ਸਦਭਾਵਨਾ ਪੂਰਣ ਵਾਤਾਵਰਣ ਅਤੇ ਦੇਸ਼ ਦੀਆਂ ਲੋਕਤਾਂਤ੍ਰਿਕ ਕਦਰਾਂ ਕੀਮਤਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣਿਆ ਰਹਿ ਸਕੇ। ਸ. ਰਾਣਾ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਸਨਮਾਨ ਦੀ ਭਾਵਨਾ ਹੈ, ਕਿਉਂ ਕਿ ਉਹ ਜਿਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਉਥੇ ਹੀ ਸੁਚਜੇ ਢੰਗ ਨਾਲ ਲੋਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਿੱਚ ਵੀ ਸਫਲ ਹੁੰਦੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply