ਤਾਰਨ ਤਾਰਨ, 19 ਜਨਵਰੀ (ਜਸਬੀਰ ਸਿੰਘ ਸੱਗੂ, ਅਵਤਾਰ ਸਿੰਘ ਢਿੱਲੋਂ)- ਤਰਨਤਾਰਨ ਦੇ ਸੱਚਖੰਡ ਰੋਡ ਦੀ ਗਲੀ ਬਾਗੀਵਾਲੀ ‘ਚ, ਇਕ ਲੋੜਵੰਦ ਪਰਿਵਾਰ ਜਿਨਾ ਦਾ ਵੱਡਾ ਪੁੱਤਰ ਅਜੇਪਾਲ ਸਿੰਘ ਜੋ ਲੱਤ ਤੇ ਮਮੂਲੀ ਸੱਟ ਲੱਗਣ ਤੋ ਬਾਅਦ ਕੁਝ ਸਮੇ ਤੋ ਇਲਾਜ ਨਾ ਹੋ ਸਕਣ ਕਰਕੇ ਲੱਤ ਦੀ ਹੱਡੀ ਦੀ ਕੈਂਸਰ ਦਾ ਸ਼ਿਕਾਰ ਹੋ ਗਿਆ ਹੈ।ਇਸ ਸਮੇਂ ਪੀੜਤ ਅਜੇਪਾਲ ਸਿੰਘ ਜਿਸ ਦੀ ਖੱਬੀ ਲੱਤ ਜਿਸ ਦੀ ਹੱਡੀ ਖਰਾਬ ਹੋ ਚੁਕੀ ਹੈ ਅਤੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਸੀ ਇਸ ਸਬੰਧੀ ਜਾਣਕਾਰੀ ਦਿੰਦਿਆ ਪਰਿਵਾਰ ਦੇ ਮੁੱਖੀ ਬਲਜਿੰਦਰ ਸਿੰਘ ਤੇ ਮਾਤਾ ਮਨਪ੍ਰੀਤ ਕੋਰ ਨੇ ਦੱਸਿਆ ਕਿ ਉਹਨਾ ਦੇ ਬੇਟੇ ਦੇ ਇਲਾਜ ਲਈ ਗੁਰੁ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਡਾਕਟਰਾ ਨੇ ਕਰੀਬ ਡੇਢ ਲੱਖ ਰੁਪਏ ਦਾ ਖਰਚ ਦੱਸਿਆ ਹੈ ਜੋ ਉਹ ਇਕੱਠਾ ਨਹੀ ਕਰ ਸਕਦੇ ਸੀ ਕਿੳ ੁਕਿ ਉਹ ਕਿਸੇ ਲੱਕੜੀ ਆਰੇ ਤੇ ਮਜਦੂਰੀ ਕਰਦੇ ਹਨ ਜਿਸ ਨਾਲ ਉਹਨਾ ਦੇ ਘਰ ਦਾ ਗੁਜਾਰਾ ਹੀ ਚਲਦਾ ਹੈ ਅਤੇ ਛੋਟੇ ਬੇਟੇ ਨੂੰ ਵੀ ਉਹ ਸਕੂਲ ਤੋਂ ਨੋਵੀ ਕਲਾਸ ਤੋ ਪੜਾਈ ਛਡਵਾ ਕੇ ਮਜਦੂਰੀ ਤੇ ਲਗਵਾਉਣ ਲਈ ਮਜਬੂਰ ਹੋ ਗਏ ਹਨ।ਇਸ ਲੋੜਵੰਦ ਪਰਿਵਾਰ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਤੱਕ ਅਪਣੀ ਅਵਾਜ ਪਹੁੰਚਾਈ ਕਿ ਉਹਨਾ ਦੇ ਪੁੱਤਰ ਦੇ ਇਲਾਜ਼ ਲਈ ਯੋਗਦਾਨ ਪਾਇਆ ਜਾਵੇ ਜਿਸ ਨਾਲ ਉਹ ਇਲਾਜ਼ ਕਰਵਾ ਸਕਣ ।
ਬਾਬਾ ਦੀਪ ਸਿੰਘ ਜੀ ਚੇਰੀਟੇਬਲ ਟਰੱਸਟ ਰਜਿ:, ਪੱਟੀ ਦੇ ਸੇਵਾਦਾਰਾ ਨੇ ਇਸ ਪਰਿਵਾਰ ਨੂੰ ਐਨ.ਆਰ.ਆਈ ਵੀਰਾਂ ਤੇ ਪੱਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੱਤ ਦਾ ਮੁਕੰਮਲ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ। ਸੰਗਤਾਂ ਵਲੋਂ ਕੀਤੀ ਜਾ ਰਹੀ ਸਹਾਇਤਾ ਨਾਲ ਪੀੜਤ ਦੀ ਲੱਤ ਦੀ ਹੱਡੀ ਨੂੰ ਬਦਲਣ ਅਤੇ ਇਲਾਜ ਕਰਵਾਉਣ ਲਈ ਮਦਦ ਰਾਸ਼ੀ ਦੇਣ ਪਹੁੰਚੇ ਇਸ ਮੋਕੇ ਟਰੱਸਟ ਦੇ ਮੁਖੀ ਭਾਈ ਗੁਰਮੀਤ ਸਿੰਘ, ਡਾ.ਸਰਬਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਗੁਰਮੀਤ ਸਿੰਘ, ਯੁਗੇਸ਼ ਕੁਮਾਰ, ਡਾ.ਜਸਪਾਲ ਸਿੰਘ, ਐਡਵੋਕੇਟ ਸ਼ਮਿੰਦਰ ਸਿੰਘ ਆਦਿ ਹਾਜਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media