
ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਅਮਰਦੀਪ ਰਾਜਨ ਨੂੰ ਬਠਿੰਡਾ ਸੈਕਟਰ ਦਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸੈਕਟਰ ਇੰਚਾਰਜ ਕੇਂਦਰੀ ਅਬਜਰਵਰ ਰੋਮੀ ਭਾਟੀ ਅਤੇ ਯੂਥ ਵਿੰਗ ਦੇ ਜੋਨਲ ਇੰਚਾਰਜ ਸਿੰਦਰਪਾਲ ਧਲਿਓ ਵਲੋਂ ਲਗਾਇਆ ਗਿਆ ਹੈ। ਅਮਰਦੀਪ ਰਾਜਨ ਵਲੋਂ ਹੁਣ ਤੱਕ ਪਾਰਟੀ ਪ੍ਰਤੀ ਕੀਤੀਆਂ ਗਤੀਵਿਧੀਆਂ ਅਤੇ ਕੰਮਾਂ ਕਾਰਨ ਹੀ ਇਹ ਅਹੁੱਦਾ ਦਿੱਤਾ ਗਿਆ ਹੈ। ਰੋਮੀ ਭਾਟੀ ਨੇ ਕਿਹਾ ਕਿ ਮਿਸ਼ਨ 2017 ਤਹਿਤ ਬਠਿੰਡਾ ਪਾਰਟੀ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਉਮੀਦ ਹੈ ਕਿ ਅਮਰਦੀਪ ਰਾਜਨ ਪਾਰਟੀ ਦੀਆਂ ਨੀਤੀਆਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਵਿੱਚ ਤਹੱਤਵਪੂਰਨ ਰੋਲ ਅਦਾ ਕਰੇਗਾ ਅਤੇ ਵੱਡੀ ਗਿਣਤੀ ਵਿਚ ਯੂਥ ਨੂੰ ਪਾਰਟੀ ਨਾਲ ਜੋੜਣ ਲਈ ਸਹਾਈ ਹੋਵੇਗਾ। ਇਸ ਮੌਕੇ ਅਮਰਦੀਪ ਰਾਜਨ ਨੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੀ ਪ੍ਰਤੀ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਬਾਖੂਬੀ ਨਿਭਾਉਣਗੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣ ਲਈ ਦਿਨ ਰਾਤ ਇਕ ਕਰ ਦੇਣਗੇ।
Punjab Post Daily Online Newspaper & Print Media