Wednesday, September 9, 2026

ਯੂਥ ਅਕਾਲੀ ਦਲ ਚੌਣਾਂ ਵਿੱਚ ਨਿਭਾਏਗਾ ਅਹਿਮ ਰੋਲ – ਸੋਨੂੰ

PPN2301201609

ਭਿੱਖੀਵਿੰਡ, 23 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੋਨੂੰ ਭਿੱਖੀਵਿੰਡ ਨੇ ਆਖਿਆ ਕਿ ਹੋ ਰਹੀ ਸ੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਅਹਿਮ ਰੋਡ ਨਿਭਾਏਗਾ।ਉਹਨਾਂ ਕਿਹਾ ਕਿ ਹੋ ਇਹ ਜ਼ਿਮਨੀ ਚੋਣਾਂ ਕਾਂਗਰਸ ਅਤੇ ‘ਆਪ’ ਨੂੰ ਦੱਸ ਦੇਣਗੀਆਂ ਕਿ ਸ਼੍ਰੌਮਣੀ ਅਕਾਲੀ ਦਲ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਤੇ ਲੋਕ ਅਕਾਲੀ ਦਲ ਨੂੰ ਬਹੁਤ ਪਿਆਰ ਕਰਦੇ ਹਨ।ਉਹਨਾਂ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਨਾਂ ਤੇ ਚੋਣ ਲੜੇਗੀ ਅਤੇ ਜਿੱਤ ਪ੍ਰਾਪਤ ਕਰਕੇ ਵਰੋਧੀਆਂ ਦੇ ਹੋਸ਼ ਉਡਾ ਦੇਵੇਗੀ।ਇਸ ਸਮੇਂ ਉਹਨਾਂ ਨਾਲ ਹਰਪਾਲ ਸਿੰਘ ਪੀ.ਏ, ਸੁਰਜੀਤ ਸਿੰਘ ਵਲਟੋਹਾ, ਜਸਕਰਨ ਸਿੰਘ, ਗੁਰਅਵਤਾਰ ਸਿੰਘ ਲਾਲੀ, ਨਵਦੀਪ ਸਿੰਘ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply