
ਅਲਗੋਂ, 25 ਜਨਵਰੀ (ਹਰਦਿਆਲ ਸਿੰਘ ਭੈਣੀ)- ਪਿੰਡ ਅਲਗੋਂ ਵਾੜਾ ਤੇਲੀਆਂ ਆਂਗਣਵਾੜੀ ਸਕੂਲ ਵਿੱਚ ਤਿੰਨਾਂ ਪਿੰਡਾਂ ਦੇ ਸਾਂਝੇ ਬੂਥ ਨੰ: 109 ਅਤੇ 110 ਵਿਖੇ ਅੱਜ ਵੋਟਰ ਡੇਅ ਮਨਾਇਆ ਗਿਆ।ਇਸ ਸਮੇਂ ਜੋ ਵੋਟਰ ਆਪਣੇ ਸ਼ਨਾਖਤੀ ਕਾਰਡ ਪ੍ਰਾਪਤ ਕਰਨ ਲਈ ਆਏ ਸਨ, ਉਨ੍ਹਾਂ ਵੋਟਰਾਂ ਨੂੰ ਲੱਡੂਆਂ ਦੇ ਨਾਲ ਚਾਹ ਪਿਲਾਈ ਗਈ।
ਇਸ ਮੌਕੇ ਪਿਆਰਾ ਸਿੰਘ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿੰਨੇ ਵੀ ਕਰਮਚਾਰੀ ਬੀ.ਐਲ.ਓ ਦੀ ਡਿਊਟੀ ਨਿਭਾਅ ਰਹੇ ਹਨ। ਉਹ ਆਪਣੀ ਡਿਊਟੀ ਸੇਵਾ ਭਾਵਨਾ ਤੇ ਤਨਦੇਹੀ ਨਾਲ ਨਿਭਾਉਣ ਅਤੇ ਸੰਪਰਕ ਵਿੱਚ ਆਉਣ ਵਾਲੇ ਉਨ੍ਹਾਂ ਲੋਕਾਂ ਨੂੰ ਪ੍ਰੇਰਣਾ ਦੇਣ ਕਿ ਉਹ ਬੱਚਿਆਂ ਦੀ 18 ਸਾਲ ਦੀ ਉਮਰ ਹੋ ਜਾਣ ‘ਤੇ ਉਨਾਂ ਦੀ ਵੋਟ ਜਰੂਰ ਬਨਵਾਉਣ। ਉਨਾਂ ਕਿਹਾ ਕਿ ਨੌਜਵਾਨ ਪੀੜੀ ਦਾ ਦੇਸ਼ ਦੀ ਵੋਟਰ ਪ੍ਰਣਾਲੀ ਵਿੱਚ ਭਾਈਵਾਲ ਬਨਣਾ ਬਹੁਤ ਜਰੂਰੀ ਹੈ, ਕਿਉਂਕਿ ਅਜਿਹਾ ਕਰਨ ਨਾਲ ਉਹ ਆਪਣੇ ਦੇਸ਼ ਦੀ ਤਰੱਕੀ ਕਰਵਾਉਣ ਲਈ ਆਪਣਾ ਯੋਗਦਾਨ ਪਾ ਸਕਣਗੇ।
Punjab Post Daily Online Newspaper & Print Media