
ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ) – ਗਣਤੰਤਰ ਦਿਹਾੜੇ ਮੌਕੇ ਗਲੋਬਲ ਇਸੰਟੀਚਿਊਟ ਦੇ ਵਿਹੜੇ ਵਿਖੇ ਇਹ ਧੂਮਧਾਮ ਨਾਲ ਮਨਾਇਆ ਗਿਆ। ਗਲੋਬਲ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐਸ ਚੰਨੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜਰੀ ਵਿਚ ਕੌਮੀ ਝੰਡਾ ਫਹਿਰਾਇਆ ਅਤੇ ਰਾਸ਼ਟਰੀ ਗੀਤ ਸਾਰਿਆਂ ਨੇ ਰੱਲ ਕੇ ਗਾਇਆ।ਚੇਅਰਮੈਨ ਨੇ ਆਪਣੇ ਭਾਸ਼ਣ ਵਿਚ ਉਨ੍ਹਾਂ ਨੂੰ ਕਿਹਾ ਕਿ ਭਾਰਤ ਨੂੰ 1947 ਵਿਚ ਆਜ਼ਾਦੀ ਮਿਲੀ ਪਰ ਇਹ ਗਣਰਾਜ 1950 ਇਸ ਦਿਨ ਬਣ ਗਿਆ। ‘ਲਹੌਰ ਵਿਖੇ ਰਾਵੀ ਨਦੀ ਦੇ ਕਿਨਾਰੇ ਤੇ 1930 ਨੂੰ ਭਾਰਤ ਨੂੰ ”ਪੂਰਨਾ ਸਵਰਾਜਯ” ਹਾਸਲ ਕਰਨ ਲਈ ਭਾਰਤੀਆਂ ਨੇ ਸੌਹ ਚੁੱਕੀ।ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਇਸ ਮੌਕੇ ਤੇ ਬੋਲਦੇ ਹੋਏ ਭਾਰਤ ਦਾ ਸੰਵਿਧਾਨ ਇਸ ਦਿਨ ਹੋਦ ਵਿਚ ਆਇਆ। ਇਹ ਦਿਨ ਹਰੇਕ ਭਾਰਤੀ ਲਈ ਮਹੱਤਵਪੂਰਣ ਅਤੇ ਭਾਰਤੀ ਇਤਿਹਾਸ ਦੇ ਹਰ ਸੰਘਰਸ਼ ਦੇ ਬਾਰੇ ਵਿਚ ਸਾਨੂੰ ਯਾਦ ਕਰਾਉਦਾ ਹੈ। ਆਪਣੇ ਭਾਸ਼ਣ ਵਿਚ ਜੀ.ਆਈ.ਏ. ਦੇ ਨਿਰਦੇਸ਼ਕ ਡਾ. ਰਾਜੇਸ਼ ਗੋਇਲ ਨੇ ਵਿਦਿਆਰਥੀਆਂ ਨੂੰ ਆਤਮਕਥਾਵਾਂ ਅਤੇ ਆਜ਼ਾਦੀ ਸੇਨਾਨੀਆਂ ਦੀਆਂ ਕਹਾਣੀਆਂ ਪੜ੍ਹਣ ਲਈ ਸਲਾਹ ਦਿਤੀ ਜੋ ਜੀਵਨ ਦੇ ਸੰਘਰਸ਼ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਭਾਰਤ ਨੂੰ ਜੀਵੰਤ ਪ੍ਰਗਤੀਸ਼ੀਲ ਰਾਸ਼ਟਰ ਬਨਾਉਣ ਵਿਚ ਸਹਾਇਕ ਹੋਵੇਗੀ। ਡੀਨ ਅਕਾਦਮਿਕ ਜੀ.ਆਈ.ਏ. ਦੇ ਪ੍ਰੋਫੈਸਰ ਬੀ.ਡੀ. ਸ਼ਰਮਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ 26 ਜਨਵਰੀ 1950 ਨੂੰ ਭਾਰਤ ਦੇਸ਼ ਦੇ ਲੋਕਾਂ ਨੂੰ ਦੇਸ਼ ਲਈ ਖੁਦ ਨੂੰ ਨਿਯੰਤਰਿਤ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਜਿਸ ਦਾ ਮਤਲਬ ਸੀ ਭਾਰਤ ਉਦੋ ਤੋ ਇਕ ਸਰਬਸ਼ਕਤੀਮਾਨ, ਧਰਮ ਨਿਰਪੱਖ ਸਮਾਜਵਾਦੀ ਅਤੇ ਲੋਕਤੰਤਰੀ ਗਣਰਾਜ ਬਣਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਮੌਕੇ ਤੇ ਦੇਸ਼ ਭਗਤੀ ਗੀਤ ਗਾਏ ਅਤੇ ਉਹ ਸਮੂਹਿਕ ਰੂਪ ਵਿੱਚ ”ਮੇਰਾ ਰੰਗ ਦੇ ਬਸੰਤੀ ਚੋਲਾ” ਬਹੁਤ ਉਤਸਾਹ ਨਾਲ ਗਾਇਆ ਗਿਆ। ਵਿਦਿਆਰਥੀ ਅਤੇ ਹੋਰਨਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮ ਦਿਤੀ ਅਤੇ ਦੇਸ਼ ਸ਼ਾਂਤੀਪੂਰਣ ਅਤੇ ਵਿਕਸਿਤ ਬਨਾਉਣ ਲਈ ਸੋਹ ਚੁੱਕੀ।
Punjab Post Daily Online Newspaper & Print Media