ਅੰਮ੍ਰਿਤਸਰ, 31 ਜਨਵਰੀ (ਗੁਰਚਰਨ ਸਿੰਘ) – ਪੁਲਿਸ ਕਮਿਸ਼ਨਰ -ਕਮ-ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ, ਕਮਿਸ਼ਨਰੇਟ ਅੰਮ੍ਰਿਤਸਰ ਸ. ਜਤਿੰਦਰ ਸਿੰਘ ਔਲਖ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿਚ ਦੇ ਕੇ ਅਗਾਊਂ ਤਸਦੀਕ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।ਇਹ ਹੁਕਮ 26 ਮਾਰਚ 2016 ਤੱਕ ਲਾਗੂ ਰਹੇਗਾ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਕਮਿਸ਼ਨਰੇਟ ਅੰਮ੍ਰਿਤਸਰ ਵਿਚ ਕਾਫੀ ਲੋਕ ਆਪਣੇ ਘਰੇਲੂ ਕੰਮਕਾਜ ਲਈ ਨੌਕਰ ਰੱਖ ਲੈਂਦੇ ਹਨ, ਜੋ ਹੋਰ ਰਾਜਾਂ ਦੇ ਵਸਨੀਕ ਹੁੰਦੇ ਹਨ ਅਤੇ ਅਜਿਹੇ ਨੌਕਰ ਆਪਣੇ ਸਹੀ ਰਿਹਾਇਸ਼ੀ ਪਤੇ ਮਾਲਕਾਂ ਨੂੰ ਨਹੀਂ ਦੱਸਦੇ। ਕੁਝ ਕੇਸਾਂ ਵਿਚ ਅਜਿਹੇ ਨੌਕਰਾਂ ਨੇ ਸੰਗੀਨ ਜ਼ੁਰਮ ਕੀਤੇ ਹਨ ਅਤੇ ਦੌੜਨ ਵਿਚ ਕਾਮਯਾਬ ਹੋ ਗਏ ਹਨ। ਇਸ ਲਈ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਜ਼ੁਰਮਾਂ ਦੀ ਰੋਕਥਾਮ ਲਈ ਤੇਜ਼ੀ ਨਾਲ ਉਪਰਾਲਾ ਕਰਨ ਦੀ ਲੋੜ ਹੈ ਕਿ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿਚ ਦੇ ਕੇ ਅਗਾਊਂ ਤਸਦੀਕ ਕਰਵਾਏ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media