
ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਨੈਸ਼ਨਲ ਪਬਲਿਕ ਸਕੂਲ ਵਿਖੇ ਪ੍ਰਸਿੱਧ ਸਾਰੰਗੀ ਵਾਦਕ ਅੰਮ੍ਰਿਤ ਕੌਰ ਲੋਹੀਆ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਇੱਕ ਵਰਕਸ਼ਾਪ ਲਗਾਈ। ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਰਿਆਵਾਂ ਰਾਹੀਂ ਭਾਰਤ-ਪਾਕਿ ਵੰਡ 1947 ਦੇ ਦੌਰ ਦੀਆਂ ਸਮਾਜਿਕ-ਧਾਰਮਿਕ ਘਟਨਾਵਾਂ ਨੂੰ ਸਮਝਾਇਆ। ਬੱਚਿਆਂ ਨੇ ਵੀ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ। ਇਸ ਮੌਕੇ ਲੋਹੀਆ ਨੇ ਸਾਰੰਗੀ ਵਜਾ ਕੇ ‘ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ’ ਗੀਤ ਗਾਇਆ। ਅਖੀਰ ਵਿੱਚ ਪ੍ਰਿੰਸੀਪਲ ਵਨੀਤ ਕੌਰ ਨੇ ਸਕੂਲ ਵਿੱਚ ਵਰਕਸ਼ਾਪ ਲਗਾਉਣ ਲਈ ਅੰਮ੍ਰਿਤ ਕੌਰ ਲੋਹੀਆ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਵਨੀਤ ਕੌਰ ਮੈਣੀ, ਪ੍ਰਧਾਨ ਪ੍ਰਸ਼ੋਤਮ ਸਿੰਘ ਮੈਣੀ, ਵਰਿੰਦਰਪਾਲ ਸਿੰਘ ਅਤੇ ਅਧਿਆਪਕ ਹਾਜ਼ਿਰ ਸਨ।
Punjab Post Daily Online Newspaper & Print Media