Friday, July 24, 2026

ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਵਿਖੇ ਸਲਾਨਾ ਜੋੜ ਮੇਲਾ 7 ਤੇ 8 ਫਰਵਰੀ ਨੂੰ

PPN0302201601
ਭਿਖੀਵਿੰਡ, 3 ਫਰਵਰੀ (ਕੁਲਵਿੰਦਰ ਸਿੰਘ ਕੰਬੋਕੇ)  – ਅੱਡਾ ਭਿਖੀਵਿੰਡ ਤੋਂ ਥੋੜੀ ਦੂਰ ਸਥਿਤ ਪਿੰਡ ਮਾੜੀ ਕੰਬੋਕੇ ਵਿਖੇ  ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਜਥੇਦਾਰ ਬਾਬਾ ਚਤਰ ਸਿੰਘ ਜੀ ਢਾਬਸਰ ਵਾਲ਼ਿਆਂ ਦੀ ਰਹਿਨੁਮਾਈ ‘ਚ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਵਿਖੇ  7 ਤੇ 8 ਫਰਵਰੀ ਨੂੰ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਇਹ ਉਹ ਪਾਵਨ ਅਸਥਾਨ ਹੈ ਜਿਥੇ 18ਵੀਂ ਸਦੀ ਦੇ ਮਹਾਨ ਯੋਧੇ ਬਾਬਾ ਸੁੱਖਾ ਸਿੰਘ ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ ਪਿਤਾ ਲੱਧਾ ਸਿੰਘ ਦੇ ਘਰ ਹੋਇਆ ਸੀ। ਭਾਈ ਸੁੱਖਾ ਸਿੰਘ ਨੇ ਭਾਈ ਮਹਿਤਾਬ ਸਿੰਘ ਨਾਲ ਮਿਲ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਮੱਸੇ ਰੰਗੜ ਵਲੋਂ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਉਸ ਦਾ ਸਿਰ ਕਲਮ ਕਰਕੇ ਬੁੱਢਾ ਜੋਹੜ (ਰਾਜਸਥਾਨ) ਲ਼ਿਆਂਦਾ ਸੀ। ਭਾਈ ਸੁੱਖਾ ਸਿੰਘ ਦੀ ਯਾਦ ਵਿੱਚ ਮੌਜੂਦ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਸ਼ਹੀਦ ਜੀ ਢਾਬਸਰ ਵਾਲਿਆਂ ਨੇ 22 ਦਿਨਾਂ ਵਿੱਚ ਕਰਵਾਈ ਸੀ। ਇਸ ਸਮੇਂ ਜਥੇਦਾਰ ਬਲਕਾਰ ਸਿੰਘ, ਬੂਟਾ ਸਿੰਘ ਕੰਬੋਕੇ, ਸਤਨਾਮ ਸਿੰਘ ਆੜਤੀਆ, ਚੇਅਰਮੈਨ ਭਗਵੰਤ ਸਿੰਘ, ਮੈਂਬਰ ਸਾਹਿਬ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ ਬੱਬਲਾ, ਮਨਜੀਤ ਸਿੰਘ ਕੰਬੋਕੇ, ਜਥੇਦਾਰ ਸੰਪੂਰਨ ਸਿੰਘ ਆਦਿ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਜੋੜ ਮੇਲੇ ਦੌਰਾਨ ਗੋਪੀ ਫਰੰਦੀਪੁਰ ਅਤੇ ਸੁਖਮਨ ਚੋਹਲਾ ਦੀਆਂ ਕਬੱਡੀ ਟੀਮਾਂ ਦਰਮਿਆਨ ਕਬੱਡੀ ਦਾ ਮੈਚ 7 ਫਰਵਰੀ ਨੂੰ ਖੇਡਿਆ ਜਾਵੇਗਾ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply