
ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਪੰਜਾਬੀ ਭਾਸ਼ਾ ਵਿਭਾਗ(ਪਟਿਆਲਾ) ਵੱਲੋਂ ਸਾਹਿਤ ਸਿਰਜਣ ਅਤੇ ਗਾਇਨ ਮੁਕਾਬਲੇ (ਪੰਜਾਬੀ ਅਤੇ ਹਿੰਦੀ ਭਾਸ਼ਾ) ਕਰਵਾਏ ਗਏ ਜਿਸ ਵਿੱਚ ਆਰ.ਬੀ.ਡੀ.ਏ.ਵੀ.ਸੀਨੀਅਰ .ਸੰਕੈਡਰੀ ਪਬਲਿਕ ਸਕੂਲ ਬਠਿੰਡਾ ਦੇ ਬੱਚਿਆਂ ਨੇ ਦੋਵੇਂ ਭਾਸ਼ਾਵਾਂ ਵਿੱਚ ਹੀ ਇਨਾਮ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਸ ਪ੍ਰਤੀਯੋਗਿਤਾ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਕਹਾਣੀ,ਨਿਬੰਧ ਅਤੇ ਕਵਿਤਾ ਸਿਰਜਣ ਅਤੇ ਹਿੰਦੀ,ਪੰਜਾਬੀ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਸਕੂਲ ਦੇ ਬੱਚਿਆਂ ਵਲੋਂ ਲੜੀਵਾਰ ਇਨਾਮ ਪ੍ਰਾਪਤ ਕਰਨ ਦਾ ਵੇਰਵਾ ਇਸ ਪ੍ਰਕਾਰ ਹੈ ਜਿਵੇਂ ਕਿ ਪੰਜਾਬੀ ਸਾਹਿਤ ਸਿਰਜਣ ਵਿੱਚ ਪਲਕ ਮੰਗਲਾ- ਪਹਿਲਾ ਸਥਾਨ(ਕਹਾਣੀ ਸਿਰਜਣ), ਯਸ਼ੀ ਗਰਗ- ਦੂਜਾ ਸਥਾਨ (ਕਹਾਣੀ ਸਿਰਜਣ), ਪ੍ਰਿੰਸ ਮੌਰੀਆ-ਪਹਿਲਾ ਸਥਾਨ (ਕਵਿਤਾ ਸਿਰਜਣ), ਆਯੂਸ਼-ਦੂਜਾ ਸਥਾਨ (ਕਵਿਤਾ ਸਿਰਜਣ) ਅਤੇ ਨੈਂਸੀ-ਤੀਜਾ ਸਥਾਨ (ਨਿਬੰਧ ਲੇਖਣ), ਹਿੰਦੀ ਸਾਹਿਤ ਸਿਰਜਣ ‘ਚ ਹਰਵਿੰਦਰ ਸਿੰਘ ਟਿਵਾਣਾ- ਪਹਿਲਾ ਸਥਾਨ(ਕਵਿਤਾ ਸਿਰਜਣ),ਉਪਾਸਨਾ- ਦੂਜਾ ਸਥਾਨ (ਕਵਿਤਾ ਸਿਰਜਣ), ਸਰਿਤਾ – ਦੂਜਾ ਸਥਾਨ (ਕਹਾਣੀ ਸਿਰਜਣ), ਪਾਰਿਕਾ-ਤੀਜਾ ਸਥਾਨ (ਕਹਾਣੀ ਸਿਰਜਣ), ਪ੍ਰਿਅੰਕਾ-ਤੀਜਾ ਸਥਾਨ (ਨਿਬੰਧ ਲੇਖਣ), ਕਵਿਤਾ ਗਾਇਨ ਪੰਜਾਬੀ ‘ਚ ਤਨੀਸ਼ਾ ਗੋਇਲ- ਪਹਿਲੀ ਪੁਜੀਸ਼ਨ, ਪਰਦੀਪ ਸ਼ਰਮਾ- ਦੂਜੀ ਪੁਜੀਸ਼ਨ, ਹਿੰਦੀ ਕਵਿਤਾ ਗਾਇਨ ‘ਚ ਸ਼ਰੇਸ਼ਾ – ਦੂਜੀ ਪੁਜੀਸ਼ਨ ਪ੍ਰਾਪਤ ਕਰਨ ਮੌਕੇ ਪ੍ਰਿੰਸੀਪਲ ਮੈਡਮ ਡਾ. ਸਤਵੰਤ ਭੁੱਲਰ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਪ੍ਰਾਪਤੀਆਂ ਦੀ ਮੁਬਾਰਕਬਾਦ ਦਿੰਦਿਆਂ ਇਸੇ ਤਰਾਂ੍ਹ ਅੱਗੇ ਵਧਦੇ ਰਹਿਣ, ਅਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਦਾ ਆਸ਼ੀਰਵਾਦ ਦਿੱਤਾ ਅਤੇ ਦੂਜੇ ਬੱਚਿਆਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਜਗਿਆਸਾ ਅਤੇ ਰੁਚੀ ਪੈਦਾ ਕਰਨ ਵਾਸਤੇ ਅਤੇ ਸਾਹਿਤ ਰਚਨਾ ਲਈ ਪ੍ਰੇਰਿਤ ਕਰਨ ਹਿੱਤ ਭਾਸ਼ਾ ਵਿਭਾਗ ਦੁਆਰਾ ਆਯੋਜਿਤ ਇਹ ਪ੍ਰਤੀਯੋਗਤਾ ਸਚੁਮੱਚ ਹੀ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੀ ਹੈ।
Punjab Post Daily Online Newspaper & Print Media