Tuesday, September 29, 2026

’ਬਠਿੰਡਾ ਨਗਰ ਦੀ ਸ਼ਾਮ, ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਮ’ ਸਮਾਰੋਹ ਦੀ ਰੂਪ-ਰੇਖਾ ਤਿਆਰ

PPN0802201602ਬਠਿੰਡਾ, 8 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੋਰੀ ਸ਼ੰਕਰ ਦੀ ਅਗਵਾਈ ਹੇਠ ਅਤੇ ਸੰਤ ਬਾਬਾ ਹਰਬੰਸ ਦਾਸ ਜੀ (ਸ਼੍ਰੀ ਗੰਗਾਨਗਰ ਵਾਲੇ) ਦੀ ਮੌਜੂਦਗੀ ਹੇਠ ਹੋਈ, ਜਿਸ ਵਿੱਚ ”ਬਠਿੰਡਾ ਨਗਰ ਦੀ ਸ਼ਾਮ, ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਮ” ਸਮਾਰੋਹ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 22 ਫਰਵਰੀ, 2016, ਦਿਨ ਸੋਮਵਾਰ ਨੂੰ ਸੰਤ ਮਾਰਗ ਦਰਸ਼ਕ ਸਾਹਿਬ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ”ਬਠਿੰਡਾ ਨਗਰ ਦੀ ਸ਼ਾਮ, ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਮ” ਸਮਾਰੋਹ ਗਾਂਧੀ ਮਾਰਕਿਟ, ਨਜਦੀਕ ਰੇਲਵੇ ਸਟੇਸ਼ਨ, ਬਠਿੰਡਾ ਵਿਖੇ ਸ਼ਾਮ 08:15 ਵਜੇ ਤੋਂ ਲੈ ਕੇ ਗੁਰੂ ਮਹਾਰਾਜ ਦੀ ਇੱਛਾ ਤੱਕ ਕਰਵਾਇਆ ਜਾਵੇਗਾ। ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਜਨਰਲ ਸਕੱਤਰ ਰਾਧੇ ਸ਼ਾਮ ਦਸ਼ੋਧੀਆ ਅਤੇ ਚੇਅਰਮੈਨ ਜਸਵੀਰ ਸਿੰਘ ਮਹਿਰਾਜ ਹੋਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ।
ਇਹ ਸਮਾਰੋਹ ਸੰਤ ਬਾਬਾ ਹਰਬੰਸ ਦਾਸ ਜੀ, ਸ਼੍ਰੀ ਗੰਗਾਨਗਰ ਵਾਲਿਆਂ ਦੀ ਅਗਵਾਈ ਹੇਠ ਹੋਵੇਗਾ। ਇਸ ਮੌਕੇ ਬਾਹਰੋਂ ਆਏ ਭਜਨ ਗਾਇਕਾਂ ਤੋਂ ਇਲਾਵਾ ”ਦਿਵੈਯ ਜਾਗ੍ਰਿਤੀ ਮਿਸ਼ਨ” ਦੀਆਂ ਸਾਧਵੀ ਭੈਣਾਂ ਕੀਰਤਨ ਕਰਕੇ ਇਸ ਸਮਾਰੋਹ ਦੀ ਸ਼ੋਭਾ ਵਧਾਉਣਗੀਆਂ। ਸ਼੍ਰੀ ਗੁਰੂ ਰਵੀਦਾਸ ਮਹਾਰਾਜ ਨਾਲ ਜੁੜੀਆਂ ਸੰਸਥਾਵਾਂ ਵਿੱਚ ਗੁਰੂ ਰਵੀਦਾਸ ਜੀ ਮਹਾਰਾਜ ਵੈਲਫੇਅਰ ਸੁਸਾਇਟੀ, ਹਜੂਰਾ ਕਪੂਰਾ ਕਲੌਨੀ, ਬਠਿੰਡਾ, ਸ਼੍ਰੀ ਗੁਰੂ ਰਵੀਦਾਸ ਸਭਾ, ਆਵਾ ਬਸਤੀ, ਬਠਿੰਡਾ, ਸ਼੍ਰੀ ਗੁਰੂ ਰਵੀਦਾਸ ਸਭਾ, ਅੰਬੇਡਕਰ ਨਗਰ, ਬਠਿੰਡਾ, ਸ਼੍ਰੀ ਗੁਰੂ ਰਵੀਦਾਸ ਪਰਿਵਾਰ ਭਲਾਈ ਸੰਗਠਨ, ਬਠਿੰਡਾ, ਸ਼੍ਰੀ ਗੁਰੂ ਰਵੀਦਾਸ ਚੇਤਨਾ ਮੰਚ, ਬਠਿੰਡਾ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਐਸੋਸੀਏਸ਼ਨ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਦਾ ਸੱਦਾ ਪੱਤਰ ਦਿੱਤਾ ਗਿਆ। ਇੰਜ. ਕਰਮ ਚੰਦ ਨੂੰ ਰਵੀਦਾਸ ਵੈਲਫੇਅਰ ਐਸੋਸੀਏਸ਼ਨ ਦਾ ਮੁੱਖ ਸਲਾਹਕਾਰ ਅਤੇ ਗੁਰਮੇਲ ਸਿੰਘ ਨੂੰ ਆਰਗੇਨਾਈਜ਼ਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਰਮੇਸ਼ ਕੁਮਾਰ ਰਾਹੀ, ਓਮ ਪ੍ਰਕਾਸ਼ ਡੰਡਈਆ, ਹਰਮਿੰਦਰ ਸਿੰਘ, ਦੀਪ ਚੰਦ ਕਿਲਾਨੀਆ, ਦੁਲੀ ਚੰਦ ਕਿਲਾਨੀਆ, ਖੇਮ ਚੰਦ ਪਚੇਰਵਾਲ, ਮਨੋਜ ਚਰਖੀਵਾਲ, ਰੋਸ਼ਨ ਲਾਲ, ਜਸਰਾਜ ਸਹਿਤ ਪ੍ਰੋਗਰਾਮ ਕੋਆਰਡੀਨੇਟਰ ਦੇਸ ਰਾਜ ਛੱਤਰੀਵਾਲਾ ਤੋਂ ਇਲਾਵਾ ਹੋਰ ਸੀਨੀਅਰ ਆਗੂ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply