Friday, July 17, 2026

ਸ਼ੋ੍ਮਣੀ ਕਮੇਟੀ ਨੇ ਜਰਮਨ ਕੰਪਨੀ ਬੇਅਰ ਫਾਰਮਾ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖਿਆ

PPN0802201622ਅੰਮ੍ਰਿਤਸਰ, 8 ਫਰਵਰੀ (ਗੁਰਪ੍ਰੀਤ ਸਿੰਘ) ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਦਵਾਈਆਂ ਬਣਾਉਣ ਵਾਲੀ ਜਰਮਨ ਕੰਪਨੀ ਬੇਅਰ ਫਾਰਮਾ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਏਜਲ ਮਾਈਕਲ ਇਵਨਜੀਲਿਸਟਾ ਨੂੰ ਆਪਣੇ ਬ੍ਰਾਂਡ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਤੁਕਾਂ ਉਕੇਰਨ ਬਾਰੇ ਪੱਤਰ ਲਿਖਿਆ ਹੈ।  ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਕੰਪਨੀ ਵੱਲੋੋਂ ਅਲਰਜੀ ਤੋਂ ਰਾਹਤ ਦਿਵਾਉਣ ਲਈ ‘ਪੋਲਰਾਮੀਨ’ ਨਾਮ ਹੇਠ ਦਵਾਈ ਦਾ ਬ੍ਰਾਂਡ ਤਿਆਰ ਕਰਕੇ ਉਸ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ ਬਿਨਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਕੇਰੀਆ ਗਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਮਰੱਥ ਤੇ ਸਰਬ-ਸਾਂਝੇ ਹਨ ਤੇ ਇਸ ਵਿੱਚ ਦਰਜ ਬਾਣੀ ਤੋਂ ਸਾਨੂੰ ਸਰੱਬਤ ਦੇ ਭਲੇ ਦਾ ਪੈਗਾਮ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਰਮਨ ਕੰਪਨੀ ਵੱਲੋਂ ਸਿਰਫ ਆਪਣਾ ਬ੍ਰਾਂਡ ਵੇਚਣ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਤੁਕਾਂ ਦਾ ਨਿਰਾਦਰ ਕਰਨ ਨਾਲ ਦੇਸ਼-ਵਿਦੇਸ਼ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਰਮਨ ਕੰਪਨੀ ਵੱਲੋਂ ਆਪਣੀ ਕਾਰਵਾਈ ਲਈ ਮੁਆਫੀ ਮੰਗੀ ਗਈ ਹੈ, ਪਰ ਉਹ ਆਪਣੇ ਬ੍ਰਾਂਡ ਤੋਂ ਪਾਵਨ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਤੁਰੰਤ ਹਟਾਏ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply