Saturday, April 25, 2026

ਵਿਸ਼ਵ ਕੈਂਸਰ ਹਫਤੇ ਦੌਰਾਨ ਕੈਂਸਰ ਦੇ ਲੱਛਣਾ ਤੇ ਬਚਾਅ ਤੋ ਕੀਤਾ ਜਾਗਰੂਕ

PPN0902201602

ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਵਿਸ਼ਵ ਕੈਂਸਰ ਹਫਤਾ ਮਨਾਉਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ ਰਘੁਬੀਰ ਸਿੰਘ ਰੰਧਾਵਾ ਨੇ ਕਾਦੀਆ ਸੀ ਐਚ ਸੀ ਵਿਖੇ ਵਿਸੇਸ਼ ਦੌਰਾ ਕੀਤਾ, ਇਸ ਸਮੇ ਡਾ ਲਖਵਿਦਰ ਸਿੰਘ ਦੀ ਅਗਵਾਈ ਹੇਠ ਕੈਂਸਰ ਜਾਗਰੂਕਤਾ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਡਾ ਲਖਵਿੰਦਰ ਸਿਘ ਵੱਲੋ ਮਰੀਜਾਂ ਤੇ ਉਹਨਾ ਨਾਲ ਆਏ ਓੁਹਨਾ ਦੇ ਸਕੇ ਸਬੰਧੀਆਂ ਨੂੰ ਵੀ ਕੈਂਸਰ ਦੇ ਲੱਛਣਾਂ ਤੇ ਕਾਰਨਾਂ ਤੋ ਜਾਣੂ ਕਰਵਾਇਆ ਤੇ ਦੱਸਿਆ ਕਿ ਸਰੀਰ ਦੇ ਵੱਖ ਵੱਖ ਹਿੱਸਿਆ ਤੇ ਕੈਂਸਰ ਵਿਖੇ ਹੁੰਦਾ ਹੈ। ਕੈਂਸਰ ਨੂੰ ਮੁਢਲੀ ਅਵਸਥਾ ਵਿਚ ਹੀ ਚੇਤਨ ਹੋ ਕੇ ਕਾਬੂ ਕੀਤਾ ਜਾਵੇ ਤਾ ਮਰੀਜ ਤੰਦਰੂਸਤ ਹੋ ਸਕਦਾ ਹੈ। ਕੈਂਸਰ ਰੋਗ ਤੋ ਬਚਣ ਤੰਬਾਕੂ,ਸਿਗਰੇਟ,ਸਰਾਬ ਤੇ ਸੇਵਨ ਤੋ ਬਚਣ ਬਾਰੇ ਅਹਿਤੀਆਤ ਵਰਤ ਬਾਰੇ ਜਾਗਰੂਕ ਕੀਤਾ।ਇਸਦੇ ਨਾਲ ਹੀ ਫਸਲਾਂ ਤੇ ਕੀਤੇ ਜਾਦੇ ਸਪਰੇਅ,ਕੀਟਨਾਸ਼ਕ ਦਵਾਈਆਂ,ਫੈਟ ਵਾਲੀਆ ਵਸਤਾਂ ਤੋ ਪਰਹੇਜ਼ ਕਰਨ ਵਾਸਤੇ ਕਿਹਾ। ਕੰਮ ਕਾਰ ਵਾਲੇ ਸਥਾਨ ਤੇ ਕੀਟਨਾਸ਼ਕ ਦਵਾਈਆਂ ਦਾ ਰੱਖ ਰਖਾਵ ਨਹੀ ਕਰਨਾ ਚਾਹੀਦਾ। ਇਸ ਸਮੇ ਹਾਜ਼ਰ ਕਰਮਚਾਰੀਆਂ ਵਿਚ ਐਨ ਸੀ ਡੀ ਭੁਪਿੰਦਰ ਕੌਰ ਸਟਾਫ ਨਰਸ,ਜਗਰੂਪ ਕੌਰ, ਸ਼ਾਕਸੀ ਗੁਪਤਾ,ਡਾ ਰੋਹਿਤ ਭਾਰਦਵਾਜ। ਮੈਡੀਕਲ ਅਫਸਰ ਵਿਨੋਦ ਕੁਮਾਰ,ਬਲਜਿੰਦਰ ਸਿੰਘ ਤੋ ਇਲਾਵਾ ਮਰੀਜਾਂ ਦੇ ਨਾਲ ਆਏ ਉਹਨਾ ਦੇ ਰਿਸ਼ਤੇ ਦਾਰ ਸਾਮਿਲ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply