
ਬਟਾਲਾ, 14 ਫਰਵਰੀ (ਨਰਿੰਦਰ ਬਰਨਾਲ)- ਮਨੁੱਖ ਸੇਵਾ ਮਨੋਰਥ ਨੂੰ ਮੁਖ ਰੱਖਦਿਆਂ ਵਿਸ਼ਵ ਭਰ ਦੀਆਂ ਲਾਇੰਨਜ਼ ਕਲੱਬਾਂ ਸਮਾਜ ਸੇਵਾ ਵਿਚ ਵਡਮੁੱਲਾ ਯੋਗ ਦਾਨ ਪਾ ਕੇ ਸਮਾਜ ਸੇਵਾ ਵਿਚ ਹਿੱਸਾ ਪਾ ਰਹੀਆਂ ਹਨ ਤੇ ਕਲੱਬਾਂ ਦੇ ਕੀਤੇ ਕੰਮਾ ਤੇ ਉਹਨਾ ਦੁਆਰਾ ਖਰਚ ਕੀਤੇ ਪੈਸਿਆਂ ਦੀ ਜਾਂਚ ਪੜਤਾਲ ਵੀ ਨਿਰੰਤਰ ਕੀਤੀ ਜਾਂਦੀ ਹੈ। ਇਸੇ ਹੀ ਲੜੀ ਤਹਿਤ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਇਕ ਫੈਮਲੀ ਕਲੱਬ ਵੱਜੋ ਜਾਣੀ ਜਾਂਦੀ ਹੈ ਤੇ ਇਸ ਨੂੰ ਸੈਵਨ ਸਟਾਰ ਦਾ ਦਰਜਾ ਵੀ ਮਿਲਿਆ ਹੋਇਆ ਹੈ। ਕਲੱਬ ਦੀ ਫੈਮਲੀ ਮੀਟਿੰਗ ਦੌਰਾਨ ਲਾਇੰਨ ਸੁਦੀਪ ਗਰਗ ਵੀ ਡੀ ਜੀ-੧ ਮੁੁਸਕਾਂਨ ਕਲੱਬ ਦੀ ਆਫਿਸੀਅਲ ਵਿਜ਼ਟ ਕੀਤੀ ਤੇ ਮੁਸਕਾਨ ਕਲੱਬ ਵੱਲੋ ਕੀਤੇ ਖਰਚਿਆਂ ਤੇ ਕੀਤੇ ਕੰਮਾਂ ਦੀ ਜਾਂਚ ਪੜਤਾਲ ਵੀ ਕੀਤੀ ਗਈ। ਜੋਨ ਚੇਅਰਮੈਨ ਲਾਇੰਨ ਭਾਰਤ ਭੂਸਨ ਵੱਲੋ ਕਲੱਬ ਸਬੰਧੀ ਦੱਸਿਆ ਗਿਆ। ਲਾਇੰਨ ਡਾ ਰਣਜੀਤ ਸਿੰਘ ਤੇ ਲਾਇੰਨ ਲਖਵਿੰਦਰ ਸਿੰਘ ਢਿਲੋ ਵੱਲੋ ਕਲੱਬ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਂਲ ਲਾਇੰਨ ਸੁਦੀਪ ਗਰਗ ਨੇ ਮੁਸਕਾਨ ਕਲੱਬ ਦੇ ਕੰਮਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੁਸਕਾਨ ਬਟਾਲਾ ਡ੍ਰਿਸਟਿਕ ੩੨੧- ਡੀ ਵਿਚ ਨਾਮਵਰ ਕਲੱਬ ਬਣ ਗਈ ਹੈ। ਇਸ ਸਮੇ ਨਵੇ ਮੈਬਰਾਂ ਨੂੰ ਇੰਟਰਨੈਸ਼ਨਲ ਤੋ ਪ੍ਰਾਪਤ ਪਿੰਨਾ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਲਇੰਨ ਹਰਭਜਨ ਸਿੰਘ ਸੇਖੋ,ਲਇੰਨ ਜਨਕ ਸਿੰਘ,ਅਰਸ਼ਦੀਪ ਸਿੰਘ,ਨਰਿੰਦਰ ਸਿੰਘ ਪੀ ਆਰ ੳ,ਬਲਦੇਵ ਸਿੰਘ ਬੁੱਟਰ,ਬਰਿੰਦਰ ਸਿੰਘ, ਰੋਬਿੰਨ, ਅਜਮੇਰ ਸਿੰਘ,ਬਲਕਾਰ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ ਤੋ ਇਲਾਵਾ ਲੇਡੀ ਲਾਇੰਨ ਮੈਬਰ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media