Monday, September 7, 2026

ਪਿੰਡ ਦਿਉਣ ਦੇ ਕੌਮੀ ਐਵਾਰਡੀ ਬੱਚਿਆਂ ਦਾ ਬੀਬੀ ਗੁਲਸ਼ਨ ਵੱਲੋਂ ਸਨਮਾਨ

PPN2302201604

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਪਿੰਡ ਦਿਉਣ ਦੇ ਮੇਨ ਸਰਕਾਰੀ ਐਲੀਮੈਂਟਰੀ ਸਕੂਲ ਦੇ ਕੌਮੀ ਅਵਾਰਡ ਲਈ ਚੁਣੇ ਗਏ 14 ਬੱਚਿਆਂ ਦਾ ਸਨਮਾਨ ਕਰਨ ਲਈ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਬਠਿੰਡਾ ਦੇਹਾਤੀ ਦੇ ਇੰਚਾਰਜ ਬੀਬੀ ਪਰਮਜੀਤ ਕੌਰ ਗੁਲਸ਼ਨ ਅੱਜ ਵਿਸ਼ੇਸ਼ ਤੌਰ ‘ਤੇ  ਪਿੰਡ ਦਿਉਣ ਵਿਖੇ ਕੀਤਾ ਗਿਆ। ਕੌਮੀ ਅਵਾਡਰੀ ਬੱਚਿਆਂ ਦੇ ਅਧਿਆਪਕ ਅਤੇ ਕੱਬ ਮਾਸਟਰ ਰਾਜਿੰਦਰ ਸਿੰਘ ਗੋਨਿਆਣਾ ਨੇ ਦੱਸਿਆ ਕਿ ਸਕੂਲ ਦੇ 14 ਬੱਚੇ ਜਿੰਨ੍ਹਾਂ ਵਿੱਚ 8 ਲੜਕੀਆਂ ਵੀ ਸ਼ਾਮਿਲ ਹਨ ਦੀ ਚੋਣ ਕੌਮੀ ਅਵਾਰਡ ਲਈ ਕੀਤੀ ਗਈ ਹੈ। ਜਿਕਰਯੋਗ ਹੈ ਕਿ ਭਾਰਤ ਸਕਾਊਟ ਐਂਡ ਗਾਈਡ ਵੱਲੋਂ ਪੂਰੇ ਦੇਸ਼ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਕਾਬਲੀਅਤ ਦੇ ਆਧਾਰ ਤੇ ਕੀਤੀ ਜਾਂਦੀ ਕੌਮੀ ਅਵਾਰਡ ਲਈ ਚੋਣ ਵਿੱਚ ਜ਼ਿਲ੍ਹੇ ਦੇ ਸਕੂੂਲ ਦਿਉਣ ਦੇ 14 ਬੱਚਿਆਂ ਦੀ ਚੋਣ ਕੀਤੀ ਗਈ ਹੈ। ਸਕੂਲੀ ਬੱਚਿਆਂ ਦੀ ਕੌਮੀ ਪ੍ਰਾਪਤੀ ਦੇ ਚਲਦਿਆਂ ਜਿੱਥੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਬੀਬੀ ਪਰਮਜੀਤ ਗੁਲਸ਼ਨ ਵੀ ਆਪਣੇ ਰੁਝੇਂਵੇ ਛੱਡ ਕੇ ਵਿਸ਼ੇਸ਼ ਤੌਰ ਤੇ ਪੁੱਜੇ ਹਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply