Saturday, April 11, 2026

ਮਾਲੇਰਕੋਟਲਾ ਵਿੱਚ ਅਜ਼ਾਦ ਫਾਉਂਡੇਸ਼ਨ ਵੱਲੋਂ ਸੁਵਿਧਾ ਕੈਂਪ ਲਗਾਇਆ ਗਿਆ

 

PPN2902201608

ਮਾਲੇਰਕਟਲਾ, 29 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਕਾਰੀ ਹਾਈ ਸਕੂਲ (ਲੜਕੇ), ਦਿੱਲੀ ਗੇਟ, ਵਿਖੇ ਮਾਲੇਰਕੋਟਲਾ ਦੀ ਸਿਰਮੌਰ ਸਵੈ-ਸੇਵੀ ਸਗੰਠਨ ਅਜ਼ਾਦ ਫਾਉਂਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਵਲੋਂ ਜਿਲ੍ਹਾ ਪ੍ਰਸਾਸ਼ਨ ਤੇ ਤਹਿਸੀਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਸੁਵਿਧਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਗਰ ਕੌਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਵੱਲੋਂ ਕੀਤਾ ਗਿਆ ਤੇ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਸੰਸਦੀ ਸਕੱਤਰ, ਪੰਜਾਬ ਸਰਕਾਰ ਬੀਬੀ ਫਰਜ਼ਾਨਾ ਆਲਮ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਫਰਜ਼ਾਨਾ ਆਲਮ ਨੇ ਕਿਹਾ ਪੰਜਾਬ ਸਰਕਾਰ ਸਮਾਜ ਦੇ ਹਰੇਕ ਵਰਗ ਨੂੰ ਸੇਵਾ ਦੇਣ ਲਈ ਵਚਣਬੱਧ ਹੈ, ਇਸੇ ਲੜੀ ਤਹਿਤ ਅਜਿਹੇ ਕੈਂਪ ਉਲੀਕੇ ਜਾ ਰਹੇ ਹਨ। ਉਹਨਾਂ ਇਸ ਮੌਕੇ ਅਜ਼ਾਦ ਫਾਉਂਡੇਸ਼ਨ ਲਈ 51 ਹਜ਼ਾਰ ਦੀ ਸਹਾਇਤਾ ਦਾ ਵੀ ਐਲਾਨ ਕੀਤਾ। ਕੈਂਪ ਵਿੱਚ ਸਿਹਤ ਮਹਿਕਮੇ ਦੇ ਜਿਲ੍ਹਾ ਸੰਗਰੂਰ ਦੇ ਵਧੀਕ ਸਿਵਲ ਸਰਜਨ ਡਾ.ਸੁਰਿੰਦਰ ਸਿੰਗਲਾ ਤੇ ਐਸ.ਐਮ.ਓ ਮਾਲੇਰਕੋਟਲਾ ਡਾ.ਕੇਸਰ ਸਿੰਘ ਦੀ ਰਹਿਨੁਮਾਈ ਵਿੱਚ ਡਾਕਟਰਾਂ ਦੀ ਟੀਮ ਵਲੋਂ ਅਪੰਗ ਵਿਆਕਤੀਆਂ ਦੇ 70 ਦੇ ਕਰੀਬ ਅਪੰਗਤਾ ਸਰਟੀਫਿਕੇਟ ਬਣਾਏ ਗਏ। ਇਸ ਮੌਕੇ ਮਾਲੇਰਕੋਟਲਾ (ਸ਼ਹਿਰੀ) ਦੇ ਸਾਰੇ ਵਾਰਡਾਂ ਦੇ ਨਾਗਰਿਕਾਂ ਲਈ ਸੀ.ਡੀ.ਪੀ.ਓ ਪਵਿੱਤਰ ਕੌਰ ਦੀ ਸਰਪ੍ਰਸਤੀ ਹੇਠ ਸਮਾਜਿਕ ਸੁਰੱਖਿਆ ਮਹਿਕਮੇ ਦੀ ਟੀਮ ਵਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਯਤੀਮ ਬੱਚਿਆਂ ਲਈ ਪੈਨਸ਼ਨ, ਅਪੰਗ ਬੱਚਿਆਂ ਲਈ ਪੈਨਸ਼ਨ ਦੇ 680 ਨਾਗਰਿਕਾਂ ਦੇ ਫਾਰਮ ਮੁਕੰਮਲ ਕੀਤੇ ਗਏ। ਇਸ ਮੌਕੇ ਮੁਹੰਮਦ ਨਜ਼ੀਰ, ਮੁਹੰਮਦ ਅਸਲਮ ਕਾਲਾ, ਮੁਹੰਮਦ ਰਫੀਕ ਫੋਗਾ (ਸਾਰੇ ਕੌਂਸਲਰ), ਰਾਜ ਕਪੂਰ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਿੰਸੀਪਲ ਮੁਹੰਮਦ ਖਲੀਲ, ਬਸ਼ੀਰ ਰਾਣਾ ਆਦਿ ਵਲੋਂ ਵੀ ਸੁਵਿਧਾ ਕੈਂਪ ਵਿੱਚ ਸ਼ਿਰਕਤ ਕੀਤੀ ਤੇ ਬਣਦੀ ਜਿੰਮੇਵਾਰੀ ਨਿਭਾਈ। ਇਸ ਮੌਕੇ ਕੀਤੇ ਸਮਾਗਮ ਵਿੱਚ ਫਰਜਾਨਾ ਆਲਮ ਵਲੋਂ ਅਪੰਗ ਵਿਆਕਤੀਆਂ ਨੂੰ ਸਰਟੀਫਿਕੇਟ ਵੰਡੇ ਗਏ। ਡਾ.ਅਬਦੁਲ ਮਜ਼ੀਦ ਅਜਾਦ ਚੇਅਰਮੈਨ ਅਜ਼ਾਦ ਫਾਊਂਡੇਸ਼ਨ ਟਰੱਸਟ ਦੀ ਟੀਮ ਵਲੋਂ ਫਰਜ਼ਾਨਾ ਆਲਮ ਤੇ ਹੋਰ ਸ਼ਾਮਲ ਉੱਘੀਆਂ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਵਿੱਚ ਹੋਰਨਾਂ ਤੋਂ ਇਲਾਵਾ ਅਸਲਮ ਨਾਜ, ਵਾਈਸ ਚੇਅਰਮੈਨ, ਮੁਹੰਮਦ ਸਾਜਿਦ ਜਨਰਲ ਸਕੱਤਰ, ਸਿਰਾਜ ਅਨਵਰ ਖਜਾਨਚੀ, ਅਸਗਰ ਅਲੀ ਕਨਵੀਨਰ ਬਿੰਜੋਕੀ ਖੁਰਦ ਇਕਾਈ, ਅਮਜਦ ਵਿਲੋਨ, ਤਾਹਿਰਾ ਪਰਵੀਨ ਸਕੱਤਰ, ਪ੍ਰੋ.ਮੁਹੰਮਦ ਅਸ਼ਰਫ, ਗੁਰਪ੍ਰੀਤ ਸਿੰਘ, ਸਿਮਰਨ ਸਿੰਘ, ਮਨਜੂਰ ਹੈਦਰ ਨਗਰ, ਸਲੀਮ ਹਾਂਡਾ, ਮੁਹੰਮਦ ਸ਼ਰੀਫ, ਮੁਹੰਮਦ ਹਲੀਮ ਲਾਲਾ, ਬੀਬੀ ਇੰਦਰਾ ਆਦਿ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply