Sunday, September 6, 2026

ਭਾਰਤ ਵਿੱਚ ਰਾਜਾਂ ਦੀ ਰਾਜਨੀਤੀ ਦੇ ਉਭਰਦੇ ਰੁਝਾਨ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋ ਭਾਰਤ ਵਿਚ ਰਾਜਾਂ ਦੀ ਰਾਜਨੀਤੀ ਦੇ ਉਭਰਦੇ ਰੁਜ਼ਾਨ ਵਿਸ਼ੇਸ ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਯੂ.ਜੀ.ਸੀ ਸੈਪ ਵੱਲੋ ਸਪਾਂਸਰ ਕੀਤੇ ਇਸ ਸੈਮੀਨਾਰ ਵਿਚ ਦੇਸ਼ ਦੇ ਵੱਖ ਵੱਖ ਕੋਨਿਆ ਵਿਚੋ 60 ਰਾਜਨੀਤਿਕ ਵਿਗਿਆਨੀਆ ਨੇ ਭਾਗ ਲਿਆ ਅਤੇ ਆਪਣੇ ਖੋਜ਼ ਪਰਚੇ ਪੇਸ਼ ਕੀਤੇ। ਯੂਨੀਵਰਸਿਟੀ ਦੇ ਡਾਇਰੈਕਟਰ ਖੋਜ਼ ਡਾ. ਟੀ.ਐਸ. ਬੇਨੀਪਾਲ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ ਜਦ ਕਿ ਜੈਨ ਯੂਨੀਵਰਸਿਟੀ ਬੰਗਲੌਰ ਦੇ ਪ੍ਰੋ. ਵਾਂਈਸ ਚਾਂਸਲਰ ਪ੍ਰੋਫੈਸਰ ਸੰਦੀਪ ਸ਼ਾਸ਼ਤਰੀ ਨੇ ਕੁੰਜੀਵਤ ਭਾਸ਼ਣ ਦਿੱਤਾ। ਵਿਭਾਗ ਦੇ ਮੁਖੀ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਜਗਰੂਪ ਸਿਘ ਸ਼ੇਖੋ ਨੇ ਮੁਖ ਮਹਿਮਾਨਾਂ ਅਤੇ ਹੋਰਨਾਂ ਨੂੰ ਜੀ ਆਇਆਂ ਕਿਹਾ। ਵਿਭਾਗ ਦੇ ਪ੍ਰੋ. ਡਾ. ਕੁਲਦੀਪ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਸ਼ਾਸਤਰੀ ਨੇ ਕਿਹਾ ਕਿ ਬੀਤੀ ਰਾਜਨੀਤੀਕ ਮਾਹੌਲ ਵਿਚ ਉਪਰਲੇ ਅਹੁਿਦਆਂੇ ਤੇ ਬਿਰਾਜਮਾਨ ਰਾਜਨੀਤਕ ਹੇਠਲੇ ਪੱਧਰ ਤੇ ਨਿਯੁਕਤੀਆਂ ਕਰਦੇ ਸਨ ਪਰ ਸਮੇਂ ਦੇ ਬਦਲਣ ਨਾਲ ਇਹ ਉਸਦੇ ਉਲਟ ਹੋ ਗਿਆ ਹੈ ਜਿਸ ਕਰਕੇ ਰਾਜਾਂ ਦੀ ਰਾਜਨੀਤੀ ਦੇਸ਼ ਦੀ ਰਾਜਨੀਤੀ ਨੂੰ ਬ੍ਰਹੁਤ ਪ੍ਰਭਾਵਿਤ ਕਰ ਰਹੀ ਹੈ। ਉਨਾਂ ਕਿਹਾ ਕਿ ਰਾਜ਼ ਦੀ ਰਾਜਨੀਤੀ ਕੇਂਦਰ ਦੀ ਰਾਜਨੀਤੀ ਦਾ ਮੁਢਲਾ ਧੁਰਾ ਬਣ ਗਈ ਹੈ। ਪ੍ਰੋ ਬੇਨੀਪਾਲ ਨੇ ਕਿਹਾ ਕਿ ਰਾਜਨੀਤਿਕ ਮਸਲਿਆਂ ਦੇ ਢੁਕਵੇਂ ਹੱਲ ਲਭਦੇ ਹੋਏ ਦੇਸ਼ ਦੇ ਵਿਕਾਸ ਵੱਲ ਵਿਸੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਰਾਜਨੀਤਿਕ ਮੁਦਿਆਂ ਨੂੰ ਬਹੁਤੀ ਹਵਾ ਦੇਣ ਦੀ ਬਜਾਏ ਸਾਰਿਆਂ ਨੂੰ ਮਿਲ ਕੇ ਸ਼ਾਂਤੀ ਨਾਲ ਸਮਾਜ ਦੇ ਵਿਕਾਸ ਵੱਲ ਕਾਰਜ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਸਿਖਿਅਕ ਅਦਾਰਿਆਂ ਨੂੰ ਆਮ ਲੋਕਾਂ ਤੱਕ ਰਾਜਨੀਤਿਕ ਮਸਲਿਆਂ ਦੇ ਸੁਚੇਤ ਕਰਨਾ ਚਾਹੀਦਾ ਹੈ। ਇਸ ਤੋ ਪਹਿਲਾਂ ਪ੍ਰੋ ਸੇਖੋ ਨੇ ਸੈਮੀਨਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਇਸ ਸੈਮੀਨਾਰ ਦੌਰਾਨ ਦੋ ਦਿਨਾਂ ਵਿਚ ਵੱਖ ਵੱਖ ਚਾਰ ਤਕਨੀਕੀ ਸੈਸ਼ਨ ਕਰਵਾਏ ਗਏ ਅਤੇ ਰਾਜਨੀਤਿਕ ਸ਼ਾਸਤਰੀਆਂ ਵੱਲੋ ਖੋਜ਼ ਪਰਚੇ ਪੇਸ਼ ਕੀਤੇ ਗਏ।ਸਮਾਪਤ ਸਮਾਰੋਹ ਦੀ ਪ੍ਰਧਾਨਗੀ ਫੂਲੇ ਯੂਨੀਵਰਸਿਟੀ ਪੂਨਾ ਦੇ ਪ੍ਰੋ. ਡਾ. ਸੁਹਾਸ ਪਲਸ਼ੀਕਰ ਨੇ ਕੀਤੀ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply