Sunday, September 6, 2026

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜਿੰਦਗੀ ਦੀ ਲੀਲਾ ਖਤਮ

PPN1303201613

ਚੌਂਕ ਮਹਿਤਾ, 13 ਮਾਰਚ (ਜੋਗਿੰਦਰ ਸਿੰਘ ਮਾਣਾ)- ਪਿੰਡ ਡੱਡੂਆਣਾ ਦੇ ਨਜਦੀਕ ਪੈਂਦੇ ਪਿੰਡ ਰਾਏਪੁਰ ਕਲਾਂ ਥਾਣਾ ਜੰਡਿਆਲਾ ਦੇ ਇਕ ਨੌਜਵਾਨ ਵੱਲੋਂ ਭੇਦਭਰੀ ਹਾਲਾਤ ਵਿੱਚ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਕੌਮ ਮਜ੍ਹਬੀ ਸਿੱਖ ਪਿੰਡ ਰਾਏਪੁਰ ਕਲਾਂ ਜਿਲਾ ਅੰਮ੍ਰਿਤਸਰ ਨੇ ਆਪਣੇ ਘਰੇ ਗਾਡਰ ਨਾਲ ਲਟਕ ਕੇ ਫਾਹਾ ਲੈ ਲਿਆ, ਜਿਸ ਦਾ ਕਾਰਨ ਉਸ ਦੀ ਪਤਨੀ ਰਾਜ ਕੌਰ ਦਾ ਸਬੰਧ ਕਿਸੇ ਗੈਰ ਮਰਦ ਨਾਲ ਸੀ।ਪ੍ਰੇਮ ਸਬੰਧਾਂ ਕਾਰਨ ਦੋਹਾਂ ਵਿੱਚ ਅਕਸਰ ਲੜਾਈ ਝਗੜਾ ਚਲਦਾ ਰਹਿੰਦਾ ਸੀ।ਇਸ ਘਟਨਾ ਦੀ ਇਤਲਾਹ ਜਦ ਵਾਲਮੀਕੀ ਮਜ੍ਹਬੀ ਸਿੱਖ ਮੋਰਚਾ ਦੇ ਮਾਝਾ ਜੋਨ ਦੇ ਪ੍ਰਧਾਨ ਜੋਗਾ ਸਿੰਘ ਵਡਾਲਾ ਤੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਗੱਗੜਭਾਣਾ ਨੂੰ ਮਿਲੀ ਤਾ ਆਪਣੇ ਸਾਥੀਆਂ ਨਾਲ ਤਰੁੰਤ ਘਟਨਾ ਸਥਾਨ ਤੇ ਪਹੁੰਚੇ ਤੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਇਸ ਕੇਸ ਵਿੱਚ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।ਇਸ ਮੌਕੇ ਜਦ ਐਸ.ਐਚ.ਓ ਦਵਿੰਦਰ ਸਿੰਘ ਬਾਜਵਾ ਨਾਲ ਸਪੰਰਕ ਕੀਤਾ ਤੇ ਉਹਨਾਂ ਕਿਹਾ ਕਿ ਐਸ.ਆਈ ਹਰਜੀਤ ਸਿੰਘ ਚੌਂਕੀ ਇੰਚਾਰਜ ਨਵਾਂ ਪਿੰਡ ਨੂੰ ਭੇਜ ਦਿੱਤਾ ਹੈ ਜੋ ਕਿ ਇਸ ਕੇਸ ਦੀ ਤਫਤੀਸ ਕਰ ਰਹੇ ਹਨ।ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਧਾਰਾ 174 ਦੇ ਤਹਿਤ ਕਰਵਾਈ ਪਾ ਕੇ ਲਾਸ਼ ਪ੍ਰੀਵਾਰਕ ਮੈਂਬਰਾਂ ਦੇ ਹਵਾਲੇ ਕਰ ਦਿਤੀ ਹੈ ਤੇ ਕਿਹਾ ਕਿ ਜੋ ਵੀ ਇਸ ਕੇਸ ਵਿੱਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀ ਜਾਵੇਗਾ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply