Tuesday, March 24, 2026

ਐਲ.ਆਈ.ਸੀ ਵਲੋਂ ਏਜੰਟ ਮੀਟ ਕਰਵਾਈ ਗਈ

PPN1303201614

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ) – ਐਲ.ਆਈ.ਸੀ ਵਲੋਂ ਸਥਾਨਕ ਹੋਟਲ ਵਿੱਚ ਏਜੰਟ ਮੀਟ ਕਰਵਾਈ ਗਈ।ਜਿਸ ਵਿੱਚ ਐਲ.ਆਈ.ਸੀ ਅੰਮ੍ਰਿਤਸਰ ਡਵੀਜ਼ਨ ਦੇ ਸਾਰੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਏਜੰਟਾਂ ਨੇ ਸ਼ਮੂਲੀਅਤ ਕੀਤੀ।ਇਸ ਮੀਟ ਵਿੱਚ ਐਲ.ਆਈ.ਸੀ ਦੇ ਸੀਨੀਅਰ ਡਵੀਜ਼ਨ ਮੈਨੇਜਰ ਸੰਦੀਪ ਜੁਲਕਾ, ਜੋਗਿੰਦਰ ਕੁਮਾਰ ਮੈਨੇਜਰ, ਭਾਰਤ ਭੂਸ਼ਨ ਮੈਨੇਜਰ ਸੇਲਜ਼ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਸਮੇਂ ਸੀਨੀਅਰ ਅਧਿਕਾਰੀਆਂ ਨੇ ਨਿਗਮ ਵਲੋਂ ਨਵੀਂ ਸ਼ੁਰੂ ਕੀਤੀ ਗਈ ਸਿੰਗਲ ਪ੍ਰੀਮੀਅਮ ਵਾਲੀ ਪਾਲਸੀ ਜੀਵਨ ਸ਼ਿਖਰ ਬਾਰੇ ਜਾਣਕਾਰੀ ਦਿੱਤੀ, ਜੋ 31 ਮਾਰਚ ਤੱਕ ਉਪਲੱਬ ਰਹੇੇਗੀ । ਉਨਾਂ ਨੇ ਇਸ ਪਾਲਸੀ ਸਬੰਧੀ ਏਜੰਟ ਲਈ ਚੱਲ ਰਹੀ ਸੇਲ ਪ੍ਰਮੋਸ਼ਨ ਸਕੀਮ ਬਾਰੇ ਦੱਸਿਆ।ਵੱਖ ਯੂਨਿਟਾਂ ਤੋਂ ਪੁੱਜੇ ਅੀਧਕਾਰੀਆਂ ਵਿਚੋਂ ਬਰਾਂਚ ਮੈਨੇਜਰ ਵਿਕਰਮ ਸ਼ਰਮਾ ਯੂਨਿਟ-3, ਏ.ਬੀ.ਐਮ ਰਛਪਾਲ ਸਿੰਘ, ਰਾਣਾ ਯੂਨਿਟ-2, ਵਿਪਨ ਸ਼ਰਮਾ ਯੂਨਿਟ ਰਈਆ, ਰਮੇਸ਼ ਕੁਮਾਰ ਚੀਫ ਮੈਨੇਜਰ ਯੂਨਿਟ-1, ਮੰਨਣ ਬਰਾਂਚ ਮੈਨੇਜਰ ਤਰਨ ਤਾਰਨ ਆਦਿ ਨੇ ਏਜੰਟਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਨੂੰ ਵੱਧ ਤੋਂ ਵੱਧ ਬਿਜ਼ਨਸ ਲ਼ਿਆਉਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀ.ਪੀ.ਐਸ ਅਰੋੜਾ, ਐਸ.ਐਸ. ਰੰਧਾਵਾ, ਰਜਿੰਦਰ ਕੁਮਾਰ, ਸੁਨੀਲ ਭਾਟੀਆ, ਅਸ਼ੀਸ਼ ਕੁਮਾਰ ਗੁਲਾਟੀ, ਰਾਜਨ ਭਾਟੀਆ, ਐਨ.ਕੇ ਖੰਨਾ, ਦਲਬੀਰ ਸਿੰਘ ਆਦਿ ਵੀ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply