Monday, February 23, 2026

45 ਕਰੋੜ ਦੀ ਲਾਗਤ ਨਾਲ ਤਿਆਰ ਤਰਨਤਾਰਨ ਨਿਊ ਜ਼ੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- 45 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਨਿਊ ਜ਼ੁਡੀਸ਼ੀਅਲ ਕੋਰਟ ਕੰਪਲੈਕਸ ਜ਼ਿਲ੍ਹਾ ਤਰਨਤਾਰਨ ਦਾ ਉਦਘਾਟਨ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਜੱਜ ਸ੍ਰੀਮਾਨ ਜਸਟਿਸ ਅਜੈ ਕੁਮਾਰ ਮਿੱਤਲ ਅਤੇ ਸ੍ਰੀਮਾਨ ਜਸਟਿਸ ਸ਼ੇਖਰ ਧਵਨ ਵੱਲੋਂ ਕੀਤਾ ਗਿਆ। ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸਾਰੇ ਜ਼ੁਡੀਸ਼ੀਅਲ ਅਫਸਰ ਵੀ ਮੌਕੇ ਤੇ ਮੌਜੂਦ ਸਨ। ਇਹ ਨਵਾਂ ਅਦਾਲਤੀ ਕੰਪਲੈਕਸ ਕੁੱਲ 12 ਏਕੜ, 1 ਕਨਾਲ, 7 ਮਰਲੇ ਵਿੱਚ ਬਣਿਆ ਹੈ। ਜਿਸ ਵਿੱਚ 12 ਕਮਰੇ ਅਦਾਲਤਾਂ ਵਾਸਤੇ ਬਣਾਏ ਗਏ ਹਨ ਅਤੇ ਭਵਿੱਖ ਵਿੱਚ 8 ਕਮਰੇ ਹੋਰ ਤਿਆਰ ਕੀਤੇ ਜਾਣਗੇ। ਇਸ ਨਵੀਂ ਇਮਾਰਤ ਵਿੱਚ ਅਫਸਰਾਂ ਵਾਸਤੇ 10 ਰਿਹਾਇਸ਼ੀ ਘਰ ਬਣਾਏ ਗਏ। ਇਸ ਇਮਾਰਤ ਦੀ ਬੇਸਮੈਂਟ ਅਤੇ ਜਮੀਨੀ ਮੰਜ਼ਿਲ ਦੇ ਬਾਹਰ ਪਾਰਕਿੰਗ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।ਇਸ ਇਮਾਰਤ ਨੂੰ ਤਿਆਰ ਕਰਨ ਲਈ ਤਕਰੀਬਨ 44.97 ਕਰੋੜ ਰੁੁਪਏ ਖਰਚ ਕੀਤੇ ਗਏ ਹਨ।ਇਸ ਨਿਊ ਜ਼ੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਕਾਨਫਰੰਸ ਰੂਮ ਵੀ ਤਿਆਰ ਕੀਤਾ ਗਿਆ ਹੈ। ਮਾਨਯੋਗ ਸ੍ਰੀਮਾਨ ਜਸਟਿਸ ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਨਵੀਂ ਇਮਾਰਤ ਅੱਜ-ਕੱਲ ਆਧੁਨਿਕ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ ਜੋ ਕਿ ਆਮ ਜਨਤਾ ਵਿੱਚ ਬਣ ਚੁੱਕੀ ਇਨਸਾਫ਼ ਦੀ ਸੋਚ ਨੂੰ ਬਦਲਣ ਵਿੱਚ ਮਦਦ ਕਰੇਗੀ ਅਤੇ ਇਸ ਨਾਲ ਵਕੀਲਾਂ ਨੂੰ ਕੰਮ ਕਰਨ ਲਈ ਇੱਕ ਵਧੀਆ ਮਾਹੌਲ ਮਿਲੇਗਾ। ਇਸ ਮੌਕੇ ਤੇ ਸ੍ਰੀ ਬਲਵਿੰਦਰ ਸਿੰਘ, ਡਿਪਟੀ ਕਮਿਸ਼ਨਰ, ਤਰਨਤਾਰਨ ਅਤੇ ਸ੍ਰੀ ਗੁਰਬੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਨੇ ਬਾਰ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਮਾਨਯੋਗ ਸ੍ਰੀਮਾਨ ਜਸਟਿਸ ਸ਼ੇਖਰ ਧਵਨ ਇਹ ਨਿਊ ਜ਼ੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਦੇਖਦੇ ਹੋਏ ਅਤੇ ਇਸ ਵਿੱਚ ਬਣੀ ਕੰਟੀਨ ਅਤੇ ਪਾਰਕਿੰਗ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਕਾਫੀ ਸੰਮੋਹਿਤ ਹੋਏ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply