Friday, July 17, 2026

7 ਰੋਜ਼ਾ ਸੂਬਾ ਪੱਧਰੀ ਐਡਵੈਂਚਰ ਕੈਂਪ 16 ਮਾਰਚ ਤੋਂ ਦੁਨੇਰਾ ਵਿਖੇ ਸ਼ੁਰੂ

PPN1703201613

ਪਠਾਨਕੋਟ, 17 ਮਾਰਚ (ਪ.ਪ)- ਭਾਰਤ ਸਰਕਾਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ 7 ਰੋਜ਼ਾ ਸੂਬਾ ਪੱਧਰੀ ਐਡਵੈਂਚਰ ਕੈਂਪ 16 ਮਾਰਚ ਤੋਂ ਦੁਨੇਰਾ ਵਿਖੇ ਸ਼ੁਰੂ ਹੋਇਆ। ਇਸ ਕੈਂਪ ਦੇ ਮੁੱਖ ਸੰਚਾਲਕ ਜਿਲ੍ਹਾ ਯੂਥ ਕੌਆਰਡੀਨੇਟਰ ਸ੍ਰੀ ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੰਜਾਬ ਦੇ 9 ਜਿਲ੍ਹਿਆਂ ਦੇ 50 ਨੌਜਵਾਨ ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹੇ ਸ਼ਾਮਲ ਹਨ। ਸ੍ਰੀ ਗਿੱਲ ਨੇ ਦੱਸਿਆ ਕਿ 16 ਮਾਰਚ ਤੋਂ 22 ਮਾਰਚ ਤੱਕ ਚਲਣ ਵਾਲੇ ਇਸ ਸਹਾਸਿਕ ਕੈਂਪ ਵਿੱਚ ਨੌਜਵਾਨਾਂ ਨੂੰ ਰੌਕ ਕਲਾਈਮਿੰਗ, ਟ੍ਰੈਕਿੰਗ, ਰੈਪਲਿੰਗ, ਜੁਮਾਰਿੰਗ, ਬੁਸ਼ ਕਰਾਫਟ ਅਤੇ ਐਂਡਵੈਂਚਰ ਗੇਮਜ਼ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਦੇਣ ਲਈ ਰੀਜ਼ਨਲ ਐਂਡਵੈਂਚਰ ਸੈਂਟਰ ਕੁੱਲੂ ਮਨਾਲੀ ਦਾ ਸਹਿਯੋਗ ਲਿਆ ਗਿਆ ਹੈ।
ਇਸ ਕੈਂਪ ਦਾ ਉਦਘਾਟਨ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਜੋਨ ਦੇ ਜੋਨਲ ਡਾਇਰੈਕਟਰ ਸ੍ਰੀ ਐਸ.ਐਨ. ਸ਼ਰਮਾ ਨੇ ਕੀਤਾ। ਸ੍ਰੀ ਸ਼ਰਮਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪ੍ਰਕਾਰ ਦੇ ਸਾਹਸੀ ਕੈਂਪ ਲਗਾਉਣ ਨਾਲ ਆਤਮ ਵਿਸ਼ਵਾਸ ਅਤੇ ਮਨੋਬਲ ਵੱਧਦਾ ਹੈ ਅਤੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਥੋ ਸਿੱਖ ਕੇ ਤੁਸੀ ਵਾਪਸ ਜਾ ਕੇ ਆਪਣੇ ਦੂਜੇ ਸਾਥੀਆਂ ਨੂੰ ਵੀ ਪ੍ਰੇਰਿਤ ਕਰੋਗੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ੍ਰੀ ਤਰਸੇਮ ਕੋਸ਼ਲ ਪ੍ਰਧਾਨ ਯੂਥ ਕਲੱਬਜ ਐਸੋਸੀਏਸ਼ਨ ਪਠਾਨਕੋਟ, ਸ੍ਰੀ ਗੁਰਦੇਵ ਸਿੰਘ ਚੀਫ ਇੰਸਪੈਕਟਰ ਰੀਜਨਲ ਟ੍ਰੇਨਿੰਗ ਸੈਂਟਰ ਕੁੱਲੂ ਅਤੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਹੋਏ ਨੋਜਵਾਨ ਲੜਕੇ ਅਤੇ ਲੜਕਿਆਂ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply