
ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਸਾਲ ਪ੍ਰਾਇਵੇਟ ਸਕੂਲਾਂ ਦੁਆਰਾਂ ਮਨਮਰਜੀ ਕਰਦੇ ਹੋਏ ਸਕੂਲੀ ਬੱਚਿਆ ਦੇ ਮਾਤਾ ਪਿਤਾ ਨੂੰ ਨਵੇਂ ਸੈਸ਼ਨ ਦੀ ਐਡਮਿਸ਼ਨ ਫੀਸ, ਦਾਖਲੇ, ਕਿਤਾਬਾਂ ਅਤੇ ਵਰਦੀ ਦੇ ਨਾਮ ਤੇ ਲੁੱਟਿਆ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਤਹਿਤ ਨੂੰ ਦੇਖਦੇ ਹੋਏ ਬਠਿੰਡਾ ਦੀ ਪੈਰੇਂਟਸ ਐਸੋਸੀਏਸ਼ਨ ਦੁਆਰਾਂ ਕਦਮ ਚੁੱਕਦੇ ਹੋਏ ਪ੍ਰਾਇਵੇਟ ਸਕੂਲਾਂ ਦੀ ਲੁੱਟ ਨੂੰ ਰੋਕਣ ਲਈ ਇਕ ਮੰਗ ਪੱਤਰ ਏਡੀਸੀ ਬਠਿੰਡਾ , ਸਿੱਖਿਆ ਵਿਭਾਗ ਦੇ ਡੀ.ਈ.ਓ ਨੂੰ ਦਿੱਤਾ ਗਿਆ ਸੀ ਅਤੇ ਪ੍ਰਾਇਵੇਟ ਸਕੂਲਾਂ ਜੋਂ ਕਿ ਹਾਈਕੋਰਟ ਦੇ ਨਿਯਮ ਦੀਆ ਧੱਜੀਆ ਉਡਾ ਰਹੇ ਉਨ੍ਹਾਂ ਸਕੂਲਾਂ ਤੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ।ਪਰ ਹੁਣ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਮਾਤਾ ਪਿਤਾ ਵਿੱਚ ਇੰਨ੍ਹਾ ਜਿਆਦਾ ਰੋਸ ਵੱਧ ਗਿਆ ਹੈ। ਉਹ ਆਪ ਸਕੂਲਾਂ ਦੇ ਖਿਲਾਫ਼ ਡੱਟ ਗਏ ਹਨ। ਜਾਣਕਾਰੀ ਅਨੁਸਾਰ ਕ੍ਰਿਸ਼ਨਾ ਵਾਟਿਕਾ ਸਕੂਲ, ਭੌਖੜਾ ਦੇ ਵਿਰੁੱਧ ਪੜਤਾਲ ਕਰਵਾਉਣ ਲਈ ਇਕ ਅਰਜੀ ਬੱਚਿਆ ਦੇ ਪਿਤਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤੀ। ਅਵਤਾਰ ਸਿੰਘ, ਗੁਰਸੇਵਕ ਸਿੰਘ, ਅਤੇ ਸੰਤ ਸਿੰਘ ਵਾਸੀ ਭੌਖੜਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਅਰਜੀ ਦਿੰਦੇ ਹੋਏ ਦੱਸਿਆ ਕਿ ਉਨ੍ਹਾ ਦੇ ਦੋ ਦੋ ਬੱਚੇ ਕ੍ਰਿਸ਼ਨਾ ਵਾਟਿਕਾ ਸਕੂਲ, ਭੌਖੜਾ ਵਿੱਚ ਪੜ੍ਹ ਰਹੇ ਹਨ।ਪਿਛਲੇ ਸਾਲ ਤੋਂ ਹਰ ਸਾਲ ਸਕੂਲ ਮੈਨੇਜਮੈਂਟ ਵੱਲੋਂ ਮਨਮਾਨੀਆਂ ਕਰਕੇ ਫੀਸਾਂ ਵਿੱਚ ਵਾਧਾ ਕਰ ਦਿੱਤਾ ਜਾਦਾ ਹੈ।ਇਸ ਸੈਸ਼ਨ ਵਿੱਚ ਲਗਭਗ 13 ਪ੍ਰਤੀਸ਼ਤ ਮਹੀਨਾਵਾਰ ਫੀਸ ਅਤੇ ਦਾਖਲਾ ਫੀਸ ਵਿੱਚ ਲੱਗਭਗ 25 ਪ੍ਰਤੀਸ਼ਤਵਾਧਾ ਕਰ ਦਿੱਤਾ ਜਾਦਾ ਹੈ। ਜੋਂ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ।ਪਹਿਲਾ ਤੋਂ ਪੜ੍ਹ ਰਹੇ ਬੱਚੇ ਦੀ ਹਰ ਸਾਲ ਦਾਖਲਾ ਫੀਸ ਲਈ ਜਾਣੀ ਵੀ ਕਾਨੂੰਨੀ ਦੇ ਉਲਟ ਹੈ।ਇਸ ਸੈਸਨ ਦੌਰਾਨ ਸਾਲਾਨਾ ਫੀਸ ਵੀ ਲਈ ਜਾ ਰਹੀ।ਇਹ ਕਿ ਉਕਤ ਸਕੂਲ ਵੱਲੋਂ ਲਈ ਜਾਂਦੀ ਵੱਧ ਫੀਸ ਜੋਂ ਨਿਯਮਾਂ ਦੇ ਉਲਟ ਹੈ।ਤੇ ਉਹ ਵੀ ਭਰਨ ਵਿੱਚ ਅਸਮਰੱਥ ਹਨ। ਉਨ੍ਹਾ ਦੱਸਿਆ ਕਿ ਸਕੂਲ ਵੱਲੋਂ ਕਿਤਾਬਾਂ ਵੀ ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾ ਦੀ ਵਰਤੋਂ ਵੀ ਨਹੀ ਕੀਤੀ ਜਾਂਦੀ ਅਤੇ ਮਨਮਰਜੀ ਦੀਆ ਮਹਿੰਗੇ ਰੇਟਾਂ ਦੀਆ ਕਿਤਾਬਾਂ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ।ਉਨ੍ਹਾ ਕਿਹਾ ਕਿ ਇਸ ਦੀ ਪੜਤਾਲ ਕਰਵਾ ਕੇ ਮਾਪਿਆ ਦੀ ਹੋ ਰਹੀ ਲੁੱਟ ਖਸੁੱਟ ਤੋਂ ਬਚਾਇਆ ਜਾਵੇ । ਸੋ ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੈ ਕਿ ਇਸ ਸਬੰਧੀ ਜਿਲ੍ਹਾ ਪ੍ਰਸਾਸ਼ਨ ਸਕੂਲ ਖਿਲਾਫ਼ ਕੀ ਕਾਰਵਾਈ ਕਰਦਾ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media