
ਅੰਮ੍ਰਿਤਸਰ, 20 ਮਾਰਚ (ਸੁਖਬੀਰ ਖੁਰਮਨੀਆ)- ਪਟਿਆਲਾ ਵਿਖੇ ਸੰਪੰਨ ਹੋਈ ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਸੀਨੀਅਰ ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਵਿਚ ਅੰਮ੍ਰਿਤਸਰ ਦੇ ਲੜਕੇ-ਲੜਕੀਆਂ ਨੇ 16 ਮੈਡਲ ਹਾਸਲ ਕਰਕੇ ਅੰਮ੍ਰਿਤਸਰ ਦਾ ਨਾਂ ਖੇਡ ਖੇਤਰ ਵਿਚ ਉੱਚਾ ਕੀਤਾ ਹੈ। ਇਸ ਸਬੰਧੀ ਹੋਰ ਵਧਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਤਲਵਾਰਬਾਜੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਲੜਕੀਆਂ ਦੇ ਸਾਇਬਰ ਤੇ ਫੋਇਲ ਟੀਮਜ਼ ਪ੍ਰਤੀਯੋਗਿਤਾ ਵਿਚ ਸੂਬੇ ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਲਗਭਗ 5 ਸਾਲ ਦੇ ਅਰਸੇ ਬਾਅਦ ਇਸ ਖੇਡ ਪ੍ਰਤੀਯੋਗਿਤਾ ਵਿਚ ਸ਼ਾਮਲ ਹੋਣ ਦੀਆਂ ਅੰਮ੍ਰਿਤਸਰ ਦੀਆਂ ਲੜਕੀਆਂ ਦੇ ਫੋਇਲ ਮੁਕਾਬਲੇ ਵਿਚ ਮਨਪ੍ਰੀਤ ਕੋਰ, ਨੇਹਾ ਹੇਰ, ਸਿਮਰਨਦੀਪ ਕੋਰ, ਮਨਪ੍ਰੀਤ ਕੋਰ ਤੇ ਸਾਇਬਰ ਦੇ ਵਿਚ ਤੇਜਬੀਰ ਕੋਰ ਰੰਧਾਵਾ, ਰਵਿੰਦਰ ਕੋਰ, ਪ੍ਰਮਪ੍ਰੀਤ ਕੋਰ ਤੇ ਰਾਜਬੀਰ ਕੋਰ ਨੇ, ਲੜਕਿਆਂ ਦੇ ਫੋਇਲ ਮੁਕਾਬਲੇ ਵਿਚ ਬੇਅੰਤ ਸਿੰਘ, ਪ੍ਰਭਸਿਮਰਨਜੀਤ ਸਿੰਘ, ਸਰਬਪ੍ਰੀਤ ਸਿੰਘ ਢਿੱਲੋ ਤੇ ਜਰਮਨਜੀਤ ਸਿੰਘ ਅਤੇ ਸਾਇਬਰ ਵਿਚ ਪ੍ਰਮਜੀਤ ਸਿੰਘ ਤੇਗ, ਪ੍ਰਿੰਸਪਾਲ ਸਿੰਘ, ਪ੍ਰਦੀਪ ਸਿੰਘ, ਪ੍ਰਿੰਸਪਾਲ ਸਿੰਘ ਢਿੱਲੋਂ ਨੇ ਬਰਾਊਂਜ ਮੈਡਲ ਹਾਸਲ ਕੀਤੇ। ਜਦੋਂ ਕਿ ਦੋਵਾਂ ਵਰਗਾਂ ਵਿਚ ਤੀਸਰੇ ਸਥਾਨ ਦੀਆਂ ਟਰਾਫੀਆਂ ਵੀ ਪ੍ਰਾਪਤ ਕੀਤੀਆਂ। ਅੰਮ੍ਰਿਤਸਰ ਪੁੱਜਣ ਤੇ ਇਨ੍ਹਾਂ ਮੈਡਲ ਤੇ ਟਰਾਫੀ ਜੇਤੂਆਂ ਦਾ ਪ੍ਰੋਫ: ਨਿਰਮਲ ਸਿੰਘ ਰੰਧਾਵਾ ਐਡਵੋਕੇਟ ਪ੍ਰਮਜੀਤ ਸਿੰਘ ਤੇਗ, ਤੇਗਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਚੰਡੀਗੜ੍ਹ, ਸੰਨੀ ਭਾਟੀਆ ਆਦਿ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ।
Punjab Post Daily Online Newspaper & Print Media