Friday, March 20, 2026

ਚੋਰਾਂ ਨੇ ਅਲਮਾਰੀ ਤੋੜ ਕੇ 2 ਲੱਖ ਤੇ ਹੋਰ ਸਮਾਨ ਚੋਰੀ ਕੀਤਾ

U
U

ਪੱਟੀ, 21 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਵਿਖੇ ਹੋ ਰੋਜਾਨਾ ਚੋਰੀਆਂ ਦੀ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ । ਪੱਟੀ ਵਿਖੇ ਪੁਲਸ ਸੁਸਤ ਤੇ ਚੋਰ ਚੁਸਤ ਹੋਣ ਕਾਰਨ ਚੋਰੀਆਂ ਦਿਨ ਬ ਦਿਨ ਵੱਧ ਰਹੀਆਂ ਹਨ।ਬੀਤੀ ਰਾਤ ਚੋਰਾਂ ਵਲੋਂ ਵਾਰਡ ਨੰ: 6 ਪੱਟੀ ਵਿਖੇ ਘਰ ਵਿਚ ਦਾਖਲ ਹੋ ਕੇ ਚੋਰੀ ਕੀਤੀ ਗਈ। ਇਸ ਸਬੰਧੀ ਕਸ਼ਮੀਰ ਸਿੰਘ ਪੁਤਰ ਸੂਬਾ ਸਿੰਘ ਵਾਸੀ ਵਾਰਡ ਨੰ: 6 ਪੱਟੀ ਨੇ ਦੱਸਿਆ ਕਿ ਚੋਰਾਂ ਨੇ ਰਾਤ ਸਮੇਂ ਅਲਮਾਰੀ ਤੇ ਬੈਡ ਤੋੜ ਕੇ 2 ਲੱਖ ਰੁਪਏ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਏ। ਉਨਾਂ ਕਿਹਾ ਕਿ ਅਸੀ ਘਰ ਵਿਚ ਸੁੱਤੇ ਪਏ ਸੀ। ਪਰ ਸਾਨੂੰ ਚੋਰੀ ਬਾਰੇ ਸਵੇਰੇ ਪਤਾ ਲੱਗਾ।ਇਸ ਸਬੰਧੀ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਕਿਹਾ ਕਿ ਚੋਰੀ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।

Check Also

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ …

Leave a Reply