Thursday, June 25, 2026

ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨ ਸਬੰਧੀ ਸੁਵਿਧਾ ਕੇਂਦਰ ਵਿੱਚ ਬਲਾਕ ਵਾਇਜ ਦਿਨ ਕੀਤੇ ਨਿਰਧਾਰਤ

ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲ੍ਹਾ ਸੁਵਿਧਾ ਕੇਂਦਰ ਪਠਾਨਕੋਟ ਵਿਖੇ ਪੈਨਸ਼ਨਾਂ ਨਾਲ ਸਬੰਧਤ ਸੇਵਾਵਾਂ ਜਿਨ੍ਹਾਂ ਵਿੱਚ ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਵਿਧਵਾ ਪੈਨਸ਼ਨ ਆਦਿ ਦਿੱਤੀਆਂ ਜਾਂਦੀਆਂ ਹਨ, ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੁਵਿਧਾ ਕੇਂਦਰ ਵਿੱਚ ਬਲਾਕ ਵਾਇਜ ਦਿਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਠਾਨਕੋਟ ਬਲਾਕ ਲਈ ਸੋਮਵਾਰ, ਨਰੋਟ ਜੈਮਲ ਸਿੰਘ ਬਲਾਕ ਲਈ ਮੰਗਲਵਾਰ, ਘਰੋਟਾ ਅਤੇ ਧਾਰਕਲਾਂ ਬਲਾਕ ਲਈ ਬੁੱਧਵਾਰ, ਬਮਿਆਲ ਬਲਾਕ ਲਈ ਵੀਰਵਾਰ ਅਤੇ ਸੁਜਾਨਪੁਰ ਬਲਾਕ ਦੇ ਲੋਕਾਂ ਲਈ ਸ਼ੁਕਰਵਾਰ ਦਾ ਦਿਨ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਸੇਵਾਵਾਂ ਸਬੰਧੀ ਆਪਣੇ ਕੰਮ ਕਰਵਾਉਣ ਲਈ ਨਿਰਧਾਰਤ ਕੀਤੇ ਗਏ ਦਿਨਾਂ ਨੂੰ ਹੀ ਜ਼ਿਲ੍ਹਾ ਸੁਵਿਧਾ ਕੇਂਦਰ ਵਿੱਚ ਆਉਣ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply