
ਤਰਸਿੱਕਾ, ਟਾਂਗਰਾ, 22 ਮਾਰਚ (ਕਵਲ ਜੋਧਾਨਗਰੀ, ਸੁਖਦੇਵ ਸਿੰਘ)- ਪੱਤਰਕਾਰ ਸਤਿੰਦਰ ਸਿੰਘ ਅਟਵਾਲ ਦੀ ਮਾਤਾ ਕੁਲਵੰਤ ਕੌਰ ਜਿਹੜੇ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ,ਉਨ੍ਹਾ ਦੇ ਨਮਿਤ ਪਰਿਵਾਰ ਵੱਲੋਂ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾ ਦੇ ਗ੍ਰਹਿ ਪਿੰਡ ਧੀਰੇਕੋਟ ਨੇੜੇ ਜੰਡਿਆਲਾ ਗੁਰੂ ਵਿਖੇ ਪਾਏ ਗਏ, ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਜ਼ਲੀ ਸਮਾਰੋਹ ਹੋਇਆ, ਜਿਸ ਵਿਚ ਵੱਖ-ਵੱਖ ਆਗੂਆਂ ਨੇ ਉਨ੍ਹਾ ਨੂੰ ਸਰਧਾਂਜ਼ਲੀ ਭੇਂਟ ਕੀਤੀ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਹਲਕਾ ਜੰਡਿਆਲਾ ਗੁਰੂ ਦੇ ਆਗੂ ਅਮਰੀਕ ਸਿੰਘ ਬਿੱਟਾ ਨੇ ਸ਼ਰਧਾਜ਼ਲੀ ਦਿੰਦੇ ਹੋਏ ਕਿਹਾ ਕਿ ਮਾਂ ਦਾ ਦਰਜਾ ਸਭ ਤੋਂ ਉੱਪਰ ਹੈ ਤੇ ਮਾਂ ਦੀ ਘਾਟ ਨੂੰ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ।ਇਸ ਮੌਕੇ ਮਾਝਾ ਪੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਭੁਪਿੰਦਰ ਸਿੰਘ ਸਿੱਧੂ, ਸਤਿੰਦਰਬੀਰ ਸਿੰਘ ਪੀਟਰ, ਕੁਲਦੀਪ ਸਿੰਘ ਭੁੱਲਰ, ਜਸਪਾਲ ਸ਼ਰਮਾ, ਹਰੀਸ਼ ਕੱਕੜ, ਕੰਵਲ ਜੋਧਾਨਗਰੀ, ਡਾ. ਨਰਿੰਦਰ ਸਿੰਘ, ਭਰਪੂਰ ਸਿੰਘ ਮੈਹਣੀਆ, ਮੁਖਤਾਰ ਸਿੰਘ, ਮਲਕੀਤ ਸਿੰਘ ਚੀਦਾ, ਨਵਦੀਪ ਹੈਪੀ, ਬਖਸ਼ੀਸ ਸਿੰਘ ਚੀਦਾ, ਡਾ. ਐਸ.ਪੀ ਸਿੰਘ, ਮਾਮਾ ਪਰਮਜੀਤ ਸਿੰਘ, ਗੋਪਾਲ ਸਿੰਘ, ਮਨਪ੍ਰੀਤ ਸਿੰਘ ਮੰਨੂ, ਸ਼ਿੰਦਰ ਟੈਲੀਕੋਮ, ਵਰਿੰਦਰ ਸਿੰਘ ਟੀਟੂ, ਰੇਸ਼ਮ ਸਿੰਘ ਬਿਆਸ, ਦਲੀਪ ਸਿੰਘ, ਕਾਕੂ, ਬਿੱਲੂ, ਕੁਲਵਿੰਦਰ ਪਾਂਧੀ, ਐਮ.ਐਸ ਪਾਂਧੀ, ਬਲਜਿੰਦਰ ਸਿੰਘ ਰਿੰਕੂ, ਸੁਖਦੇਵ ਸਿੰਘ ਮੱਲੀ, ਦਲੀਪ ਸਿੰਘ ਏਕਲ ਗੱਡਾ ਆਦਿ ਹਾਜਰ ਸਨ।
Punjab Post Daily Online Newspaper & Print Media