
ਮਾਲੇਰਕੋਟਲਾ, 23 ਮਾਰਚ (ਹਰਮਿੰਦਰ ਭੱਟ ਸਿੰਘ)- ਜਸਟਿਸ ਰਾਜਨ ਗੁਪਤਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਲੇਰਕੋਟਲਾ ਦੀਆਂ ਅਦਾਲਤਾਂ ਦਾ ਮੁਆਇਨਾ ਕਰਕੇ ਮੌਕੇ ਤੇ ਸ਼ਿਕਾਇਤਾਂ ਵੀ ਸੁਣੀਆਂ। ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਕਰਮਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ਮਾਲੇਰਕੋਟਲਾ ਕਲੱਬ ਵਿਖੇ ਇੱਕ ਸਮਾਗਮ ਦਾ ਆਜੋਯਨ ਵੀ ਕੀਤਾ ਗਿਆ ਜਿੱਥੇ ਕਿ ਬਾਰ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਸਟਿਸ ਰਾਜਨ ਗੁਪਤਾ ਨੂੰ ਜਾਣੂ ਕਰਵਾਇਆ ਗਿਆ। ਪ੍ਰਧਾਨ ਐਡਵੋਕੇਟ ਸੋਹੀ ਨੇ ਕਿਹਾ ਕਿ ਇਸ ਸਮੇਂ ਵਕੀਲਾਂ ਲਈ 111 ਚੈਂਬਰ ਹਨ ਜਿਹੜੇ ਕਿ ਬਹੁਤ ਘੱਟ ਹਨ ਜਲਦੀ ਤੋਂ ਜਲਦੀ ਹੋਰ ਚੈਂਬਰ ਬਣਵਾਉਣ ਲਈ ਬੇਨਤੀ ਕੀਤੀ ਤੇ ਗੁਰਦੁਆਰਾ ਹਾਅ ਦਾ ਨਾਅਰਾ ਤੋਂ ਲੈ ਕੇ ਕੋਰਟ ਕੰਪਲੈਕਸ ਤੱਕ ਸੜਕ ਚੌੜੀ ਕਰਵਾਉਣ ਦੀ ਮੰਗ ਵੀ ਰੱਖੀ। ਵਕੀਲਾਂ ਦੀ ਸਹੂਲਤ ਲਈ ਬੈਂਕ ਏ.ਟੀ.ਐਮ.ਦੀ ਸਮੱਸਿਆ ਲਗਭਗ ਪੂਰੀ ਹੋਣ ਜਾ ਰਹੀ ਹੈ ਜੋ ਜਲਦੀ ਹੀ ਸ਼ੁਰੂ ਹੋ ਜਾਵੇਗੀ। ਇਸ ਮੋਕੇ ਤੇ ਸ.ਬਲਬੀਰ ਸਿੰਘ ਸ਼ੈਸ਼ਨ ਜੱਜ ਸੰਗਰੂਰ, ਸੀ.ਜੀ.ਐਮ.ਸ.ਰਣਦੀਪ ਸਿੰਘ ਹੁੰਦਲ, ਮਿਸ ਪਰਮਿੰਦਰ ਕੌਰ ਵਧੀਕ ਸਿਵਲ ਜੱਜ, ਸ.ਇੰਦਰਜੀਤ ਸਿੰਘ ਸਿਵਲ ਜੱਜ, ਤਰਨਜੀਤ ਸਿੰਘ ਸਿਵਲ ਜੱਜ, ਏ.ਡੀ.ਸੀ ਜ਼ਨਾਬ ਅਰਵਿੰਦ ਕੁਮਾਰ ਸੰਗਰੂਰ, ਐੱਸ.ਡੀ.ਐੱਮ.ਅਮਿਤ ਬੈਂਬੀ, ਡੀ.ਐੱਸ.ਪੀ.ਗੁਰਪ੍ਰੀਤ ਸਿੰਘ ਸਿਕੰਦ ਵੀ ਹਾਜ਼ਰ ਸਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ ਸੰਘਾ, ਸ਼ਾਦਾਬ-ਉਲ-ਹੱਕ, ਅਖ਼ਲਾਕ ਖ਼ਾਂ, ਸਤੀਸ਼ ਅੱਗਰਵਾਲ, ਐਸ.ਐਸ.ਚੀਮਾ, ਪ੍ਰਦੀਪ ਭਨੋਟ, ਰਾਜੇਸ਼ ਰਿਖੀ, ਬਲਵਿੰਦਰ ਸਿੰਘ ਔਲਖ, ਅਨਵਾਰ ਬੱਤਾ, ਹਰਦੀਪ ਸਿੰਘ ਖੱਟੜਾ, ਗੁਰਿੰਦਰਜੀਤ ਸਿੰਘ ਚਹਿਲ, ਮਾਨਵ ਸਨੇਹਪਾਲ, ਇੰਦਰਪਾਲ ਸਿੰਘ ਰਾਏ, ਸੰਦੀਪ ਵਰਮਾ, ਮੁਹੰਮਦ ਨਿਸਾਰ, ਕੁਲਜੀਤ ਸਿੰਘ ਵੜੈਚ, ਪ੍ਰਿਤਪਾਲ ਕੌਸ਼ਿਕ, ਅਜੇ ਸ਼ਰਮਾ, ਅਬਦੁਲ ਸੱਤਾਰ ਰੋਹੀੜਾ, ਜਤਿੰਦਰ ਸਿੰਘ ਚਹਿਲ, ਗੁਰਿੰਦਰ ਕੌਰ, (ਸਾਰੇ ਵਕੀਲ) ਆਦਿ ਹਾਜ਼ਰ ਸਨ।ਸਟੇਜ਼ ਦੀ ਕਾਰਵਾਈ ਜਨਰਲ ਸੈਕਟਰੀ ਐਡਵੋਕੇਟ ਮੁਹੰਮਦ ਅੱਯਾਜ਼ ਨੇ ਬਾਖ਼ੂਬੀ ਨਿਭਾਈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media