Sunday, March 22, 2026

125 ਕਰੋੜ 83 ਲੱਖ ਵਿਚ ਹੋਈ ਫ਼ਾਜ਼ਿਲਕਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ – ਈਸ਼ਾ ਕਾਲੀਆ

PPN2803201605

ਫਾਜਿਲਕਾ, 27 ਮਾਰਚ (ਵਨੀਤ ਅਰੋੜਾ)- ਅੱਜ ਭਸੀਨ ਪੈਲੇਸ ਫਿਰੋਜ਼ਪੁਰ ਛਾਉਣੀ ਵਿਖੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆ ਦੀ ਨਿਲਾਮੀ ਦੇ ਡਰਾਅ ਉੱਚ ਸਿਵਲ, ਪੁਲੀਸ ਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਹਾਜ਼ਰੀ ਵਿਚ ਕੱਢੇ ਗਏ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਡਰਾਅ ਕੱਢਣ ਦੀ ਪ੍ਰਕ੍ਰਿਆ ਦੀ ਚੈਕਿੰਗ ਕੀਤੀ ਗਈ, ਜਦਕਿ ਸ੍ਰੀ ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ ਅਤੇ ਸ.ਟੀ.ਐਸ.ਵਿਰਕ ਡੀ.ਈ.ਟੀ.ਸੀ ਸਾਰੇ ਪ੍ਰਬੰਧਾਂ ਤੇ ਪ੍ਰਕ੍ਰਿਆ ਦੀ ਨਿਗਰਾਨੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 40 ਗਰੁੱਪਾਂ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 125 ਕਰੋੜ 83 ਲੱਖ ਰੁਪਏ ਵਿਚ ਹੋਈ ਹੈ, ਜੋ ਕਿ ਪਿਛਲੇ ਸਾਲ ਤੋ 8.75 ਕਰੋੜ ਰੁਪਏ ਜ਼ਿਆਦਾ ਹੈ। ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਕਰ ਤੇ ਆਬਕਾਰੀ ਵਿਭਾਗ ਵੱਲੋਂ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ ਆਦਿ ਲਈ 40 ਗਰੁੱਪਾਂ ਵੱਲੋਂ ਨਿਲਾਮੀ ਲਈ ਕੁੱਲ 1007 ਅਰਜ਼ੀਆਂ ਪ੍ਰਾਪਤ ਹੋਈਆ ਜਿਨ੍ਹਾਂ ਤੋ 1 ਕਰੋੜ 81 ਲੱਖ 85 ਹਜ਼ਾਰ ਰੁਪਏ ਦਾ ਮਾਲੀਆ ਇਕੱਠਾ ਹੋਇਆ।
ਏ.ਈ.ਟੀ.ਸੀ ਫ਼ਾਜ਼ਿਲਕਾ/ਫ਼ਿਰੋਜ਼ਪੁਰ ਸ.ਬੀ.ਐਸ.ਗਰਚਾ ਨੇ ਦੱਸਿਆ ਕਿ ਅੱਜ ਫ਼ਾਜ਼ਿਲਕਾ ਜ਼ਿਲ੍ਹੇ ਦੇ ਦੇਸੀ ਸ਼ਰਾਬ ਦੇ 293 ਅੰਗਰੇਜ਼ੀ ਸ਼ਰਾਬ ਦੇ 74 ਤੇ ਕੁੱਲ .367 ਸ਼ਰਾਬ ਦੇ ਠੇਕਿਆ ਦੀ ਨਿਲਾਮੀ ਹੋਈ ਹੈ।ਜਿਨ੍ਹਾਂ ਦੇ ਅੱਜ ਜਨਤਕ ਤੋਰ ਤੇ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਤੋ ਇਲਾਵਾ ਠੇਕੇਦਾਰਾਂ ਦੀ ਹਾਜ਼ਰੀ ਵਿਚ ਡਰਾਅ ਕੱਢੇ ਗਏ। ਇਸ ਮੌਕੇ ਸ੍ਰੀ ਰਾਮ ਦਾਸ ਈ.ਟੀ.ਓ, ਸ੍ਰੀ ਐਚ.ਐਸ ਬਰਾੜ ਟੀ.ਟੀ.ਓ, ਕੁਲਵਿੰਦਰ ਸਿੰਘ, ਰਜਨੀਸ਼ ਬਤਰਾ ਇੰਸਪੈਕਟਰ ਸਮੇਤ ਵੱਡੀ ਗਿਣਤੀ ਵਿਚ ਵਿਭਾਗੀ ਅਧਿਕਾਰੀ ਵੀ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply