ਫਾਜ਼ਿਲਕਾ 7 ਅਪ੍ਰੈਲ (ਵਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦੇ ਤਹਿਤ ਹੀ ਪੀ.ਐਚ.ਸੀ.ਜੰਡਵਾਲਾ ਭੀਮੇਸ਼ਾਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਪ੍ਰਤਾਪ ਸਿੰਘ ਦੇ ਨਿਰਦੇਸ਼ਾਂ ਤੇ ਲੋਕਾਂ ਦਾ ਮੁਫ਼ਤ ਬਲੱਡ ਸ਼ੂਗਰ ਚੈਕਅੱਪ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਸ਼ੂਗਰ ਰੋਗ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਗਈ।
ਸ਼ੂਗਰ ਰੋਗ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਾਜਨਦੀਪ ਟੁਟੇਜਾ ਨੇ ਦੱਸਿਆ ਕਿ ਮੋਟਾਪਾ, ਸੰਤੁਲਿਤ ਖੁਰਾਕ ਨਾ ਲੈਣਾ, ਮਾਨਸਿਕ ਤੌਰ ਤੇ ਪ੍ਰੇਸ਼ਾਨੀ, ਗੈਰ ਸਿਹਤਮੰਦ ਆਹਾਰ, ਕਸਰਤ ਨਾ ਕਰਨਾ, ਬਲੱਡ ਪ੍ਰੈਸ਼ਰ ਜਿਆਦਾ ਰਹਿਣਾ ਅਤੇ ਪੁਰਾਣੀ ਪੀੜ੍ਹੀ ਵਿਚ ਕਿਸੇ ਨੂੰ ਸ਼ੂਗਰ ਹੋਣਾ ਆਦਿ ਕਰਕੇ ਸ਼ੂਗਰ ਰੋਗ ਹੋ ਸਕਦਾ ਹੈ। ਇਸ ਬਿਮਾਰੀ ਦੇ ਲੱਛਣਾਂ ਬਾਰੇ ਉਨ੍ਹਾਂ ਦੱਸਿਆ ਕਿ ਵਾਰ ਵਾਰ ਪਿਸ਼ਾਬ ਦਾ ਆਉਣਾ, ਵਜ਼ਨ ਘੱਟਣਾ, ਪਿਆਸ ਅਤੇ ਭੁੱਖ ਜਿਆਦਾ ਲੱਗਣਾ, ਸਰੀਰਕ ਥਕਾਵਟ ਹੋਣਾ ਅਤੇ ਚਮੜੀ ਤੇ ਇਨਫੈਕਸ਼ਨ ਹੋਣਾ ਆਦ ਇਸ ਦੇ ਲੱਛਣ ਹਨ।
ਇਸ ਸਬੰਧੀ ਹੋਰ ਜਿਆਦਾ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਬੀ.ਈ.ਈ.ਮਨਬੀਰ ਸਿੰਘ ਨੇ ਦੱਸਿਆ ਕਿ ਸ਼ੂਗਰ ਰੋਗ ਅਜਿਹਾ ਰੋਗ ਹੈ ਜਿਸ ਵਿਚ ਸਾਡਾ ਸਰੀਰ ਇੰਨਸੂਲਿਨ ਪੈਦਾ ਨਹੀਂ ਕਰਦਾ ਜਾਂ ਉਸਦਾ ਸਹੀ ਢੰਗ ਨਾਲ ਪ੍ਰਯੋਗ ਨਹੀਂ ਕਰਦਾ। ਸ਼ੂਗਰ ਰੋਗ ਦੇ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਜਾਣਾ, ਹਾਰਟ ਅਟੈਕ ਆਉਣਾ, ਹੱਥ ਪੈਰ ਸੁੰਨ ਹੋਣਾ, ਗੁਰਦੇ ਫੇਲ ਹੋਣਾ ਅਤੇ ਜਖ਼ਮਾਂ ਦਾ ਜਲਦੀ ਠੀਕ ਨਾ ਹੋਣਾ ਆਦਿ ਜਿਹੇ ਮਾੜੇ ਅਸਰ ਸਰੀਰ ਤੇ ਪੈ ਸਕਦੇ ਹਨ। ਇਸ ਲਈ ਸਾਨੂੰ ਸਿਹਤਮੰਦ ਰਹਿਣ ਲਈ ਨਿਯਮਤ ਰੂਪ ਵਿਚ ਭੋਜਨ ਲੈਣਾ, ਰੋਜ਼ਾਨਾ ਸੈਰ ਤੇ ਕਸਰਤ ਕਰਨਾ ਚਰਬੀ ਵਾਲੇ ਭੋਜਨ ਦਾ ਘੱਟ ਇਸਤੇਮਾਲ ਕਰਨਾ ਅਤੇ ਮਿੱਠੇ ਪਦਾਰਥਾਂ ਦੀ ਵਰਤੋਂ ਘੱਟ ਕਰਨ ਜਿਹੇ ਬਚਾਅ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਮੇਂ ਤੇ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਤੇ ਲਖਵਿੰਦਰ ਸਿੰਘ,ਜਸਪਾਲ ਸਿੰਘ, ਸੁਨੀਤਾ ਕੰਬੋਜ, ਐਸ.ਆਈ.ਸੁਮਨ ਕੁਮਾਰ, ਸਟਾਫ਼ ਅਤੇ ਪਿੰਡਾਂ ਦੇ ਲੋਕ ਸ਼ਾਮਲ ਸਨ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media