ਜੰਡਿਆਲਾ ਗੁਰੂ, 10 ਅਪ੍ਰੈਲ (ਹਰਿੰਦਰ ਪਾਲ ਸਿੰਘ) – ਬੀਤੇ ਦਿਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਬੇਦਾਗ ਸ਼ਖਸੀਅਤ ਦੇ ਮਾਲਕ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਦਾ ਅੱਜ ਜੰਡਿਆਲਾ ਗੁਰੂ ਆਉਣ ‘ਤੇ ਇੱਥੋ ਦੇ ਆਮ ਆਦਮੀ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਸਮੇਂ ਜੰਡਿਆਲਾ ਗੁਰੂ ਦੇ ਸਰਕਲ ਇੰਚਾਰਜ ਸਰਬਜੀਤ ਸਿੰਘ ਡਿੰਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਸਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੂੰ ਬੇਦਾਗ ਸ਼ਖਸੀਅਤ ਦੇ ਮਾਲਕ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਪਹਿਲਵਾਨੀ ਦੇ ਝੰਡੇ ਗੱਡਣ ਵਾਲੇ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਮਿਲੇ ਹਨ। ਉਨ੍ਹਾ ਕਿਹਾ ਕਿ ਇਨ੍ਹਾ ਦੇ ਪਾਰਟੀ ਵਿੱਚ ਆਉਣ ਨਾਲ ਪਾਰਟੀ ਨੂੰ ਬੇਸ਼ੁਮਾਰ ਬੱਲ ਮਿਲਿਆ ਹੈ। ਇਸ ਮੌਕੇ ਸਰਬਜੀਤ ਡਿੰਪੀ ਵੱਲੋ ਪਹਿਲਵਾਨ ਕਰਤਾਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾ ਨੂੰ ਸਿਰੋਪਾਓ ਪਾ ਕੇ ਉਨ੍ਹਾ ਦਾ ਸਵਾਗਤ ਕੀਤਾ ਗਿਆ। ਜੰਡਿਆਲਾ ਗੁਰੂ ਹਲਕੇ ਦੇ ਬੁਲਾਰੇ ਨਰੇਸ਼ ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੇ ਹੀ ਬੇਦਾਗ ਵਿਆਕਤੀਆਂ ਦੀ ਲੋੜ ਹੈ ਜੋ ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਨੱਥ ਪਾ ਕੇ ਨੌਂਜਵਾਨ ਪੀੜੀ ਨੂੰ ਸੇਧ ਦੇ ਸਕਦੇ ਹਨ। ਇਸ ਮੌਕੇ ਪਦਮ ਸ਼੍ਰੀ ਕਰਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੇਰੀ ਇਹੋ ਹੀ ਕੋਸ਼ਿਸ ਹੋਵੇਗੀ ਕਿ ਮੈ ਪੰਜਾਬ ਵਿੱਚੋ ਨਸ਼ਿਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਆਪਣੀ ਪਾਰਟੀ ਦਾ ਸੱਚੇ ਦਿਲੋਂ ਸਹਿਯੋਗ ਦੇਵਾਂ ਅਤੇ ਇਨ੍ਹਾ ਅਲਾਮਤਾਂ ਨੂੰ ਜੜ ਤੋ ਖਤਮ ਕਰ ਸਕਾਂ। ਇਸ ਮੋਕੇ ਸਵਰਨ ਸਿੰਘ, ਭਰਭੂਰ ਸਿੰਘ ਮੈਹਣੀਆਂ, ਬੁੱਧ ਸਿੰਘ ਰਾਣਾਕਾਲਾ, ਗੁਪਤੇਸ਼ਵਰ ਬਾਵਾ, ਸਤਨਾਮ ਸਿੰਘ ਗਿੱਲ, ਬਲਰਾਜ ਸਿੰਘ, ਦਿਲਾਵਰ ਸਿੰਘ, ਗਰਿੰਦਰਪਾਲ ਸਿੰਘ ਲੱਕੀ, ਜਸਪਾਲ ਸਿੰਘ ਜੱਸੀ, ਬੰਟੀ ਜੈਨ, ਰਜੇਸ਼ ਪਾਠਕ, ਭਗਵਤੀ ਸ਼ਰਨ, ਕਸ਼ਮੀਰ ਸਿੰਘ, ਛਨੇਖ ਸਿੰਘ, ਬਾਬਾ ਕੁਲਵੰਤ ਸਿੰਘ, ਸੁਰਿੰਦਰ ਸਿੰਘ, ਅਜਾਇਬ ਸਿੰਘ ਫੌਜੀ, ਇਸ਼ੂ ਉਪਲ, ਕਸ਼ਮੀਰ ਸਿੰਘ, ਰਜਿੰਦਰ ਕੁਮਾਰ ਹੈਪੀ ਸਮੇਤ ਬਹੁਤ ਸਾਰੇ ਆਪ ਦੇ ਵਲੰਟੀਅਰ ਮੌਜੁਦ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media