Saturday, April 25, 2026

ਵਿਸਾਖੀ ‘ਤੇ ਇਸ਼ਮੀਤ ਸਿੰਘ ਮਿਊਜਕ ਇੰਸਟੀਚਿਊਟ ਚ” ਕਲਾਕਾਰਾਂ ਨੇ ਬੰਨੇ ਰੰਗ

PPN1204201609

ਸੰਦੌੜ, 12 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪੰਜਾਬ ਵਿੱਚੋ ਨੌਜਵਾਨਾਂ ਨੂੰ ਭੈੜ੍ਹੀਆਂ ਲਾਹਨਤਾ ਤੋਂ ਬਚਾਉਣ ਲਈ ਸਮਾਰਟ ਸਿਟੀ ਲੁਧਿਆਣੇ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਪਿਛਲੇ ਕਈ ਸਾਲਾਂ ਤੋਂ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਬੱਚਿਆ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ ਸੋ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਦੀ ਸ਼ੁਰੂਆਤ ਵਿਚ ਡਾ: ਚਰਨਕਮਲ ਸਿੰਘ ਡਾਇਰੈਕਟਰ ਨੇ ਇੰਸਟੀਚਿਊਟ ਵਿੱਚ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ”ਜੀ ਆਇਆਂ” ਆਖਦਿਆਂ ਇੰਸਟੀਚਿਊਟ ਦਾ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਵਿਚ ਯੋਗਦਾਨ ਬਾਰੇ ਚਾਨਣਾ ਪਾਇਆ।ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਅਤੇ ਸ: ਗੁਰਭਜਨ ਗਿੱਲ ਪ੍ਰਸਿੱਧ ਕਵੀ ਸਮਾਗਮ ਵਿਚ ”ਗੈਸਟ ਆਫ ਆਨਰ” ਵਜੋਂ ਹਾਜ਼ਰ ਹੋਏ।ਇਸ ਸਮਾਗਮ ਵਿਚ ਪਹਿਲੀ ਵਿਦਿਆਰਥਣ ਸਰਗਮ ਅਤੇ ਹੋਰ ਕਈ ਕਲਾਕਾਰਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਕੀਲ੍ਹ ਕੇ ਰੱਖਿਆਂ।ਇਸ ਸਮੇਂ ਲੋਕ ਨਾਚ ਭੰਗੜ੍ਹੇ ਦੀ ਪੇਸ਼ਕਸ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀ ਸਤਿੰਦਰ ਸਿੰਘ ਦਿਉਲ ਖੰਡੂਰ ਨੇ ਮਸ਼ਹੂਰ ਗੀਤ (ਮਸਤੀ ਵਿੱਚ ਰਹੀਏ ਗੱਲ ਦਿਲ ਤੇ ਨਹੀਂ ਲਾਈਦੀ) ਤੇ ਭੰਗੜ੍ਹਾ ਪਾ ਕੇ ਦਰਸ਼ਕਾਂ ਵਿੱਚ ਖੂਬ ਰੰਗ ਬੰਨਿਆ, ਇਸ ਤੋਂ ਬਾਅਦ ਇੰਸਟੀਚਿਊਟ ਦੀ ਮੈਡਮ ਪੂਨਮ ਸ਼ਾਰਧਾ ਤੇ ਸਾਥੀ ਕਲਾਕਾਰ ਕੁਲਦੀਪ ਸਿੰਘ ਨਾਲ ਰਲ ਕੇ ਭੰਗੜ੍ਹੇ ਦੀ ਸਫਲ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸ: ਅਵਤਾਰ ਸਿੰਘ ਗਿੱਲ ਕੈਨੇਡਾ ਜੇ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ ਉੱਥੇ ਹਰਜਿੰਦਰ ਸਿੰਘ ”ਹੀਰ ਲਖਨੌਰਵੀ” ਕਵੀ ਅਤੇ ਲੇਖਕ ਦੁਬਈ ਮਿਸਟਰ ਰਵੀ ਜੱਸਲ ਝਾਂਜਰ ਟੀ.ਵੀ ਮਿਸਟਰ ਰਾਮਨਾਰਾਇਣ ਮਹਿਮਾਨ ਵਜੋਂ ਹਾਜ਼ਰ ਹੋਏ।ਸਟੇਜ ਦੀ ਸੇਵਾ ਦਵਿੰਦਰ ਕੌਰ ਸੈਨੀ ਡੀਨ ਨੇ ਬੜ੍ਹੇ ਹੀ ਸੁਚੱਜੇ ਢੰਗ ਨਾਲ ਕੀਤੀ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply