Monday, March 16, 2026

ਗੁਰਦਵਾਰਾ ਝਾੜ ਸਾਹਿਬ ਕੈਰੋਂ ਵਿਖੇ ਵਿਸਾਖੀ ਦਿਹਾੜਾ ਮਨਾਇਆ

PPN1304201622

ਪੱਟੀ, 13 ਅਪਰੈਲ (ਅਵਤਾਰ ਸਿੰਘ ਢਿੱਲਂੋ, ਰਣਜੀਤ ਮਾਹਲਾ) – ਖਾਲਸਾ ਪੰਥ ਦਾ ਸਿਰਜਣਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਵਿਚ ‘ਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰੁਦਵਾਰਾ ਝਾੜ ਸਾਹਿਬ ਕੈਰੋਂ ਵਿਖੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਦੀ ਅਗਵਾਈ ਹੇਠ ਪਵਿੱਤਰ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਬਾਬਾ ਸੁਰਜੀਤ ਸਿੰਘ ਕੈਰੋਂ ਨੇ ਦਸਿਆ ਕਿ ਅੱਜ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਦੌਰਾਨ ਭਾਰੀ ਗਿਣਤੀ ਵਿਚ ਸੰਗਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋਏ। ਇਸ ਮੌਕੇ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਵਲੋਂ ਖਾਲਸਾ ਪੰਥ ਦੇ ਇਤਿਹਾਸ ਤੋ ਸੰਗਤਾਂ ਨੂੰ ਜਾਣੂ ਕਰਵਾਇਆ। ਬਾਬਾ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਦਸਵੇਂ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਸਬੰਧੀ ਇਥੇ ਮਨਾਏ ਜਾਂਦੇ ਪਾਵਨ ਦਿਹਾੜੇ ਮੌਕੇ ਭਾਰੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੁੰਦੀਆਂ ਹਨ।ਉਨਾਂ ਕਿਹਾ ਕਿ ਅੱਜ ਦੇ ਸਮਾਗਮਾਂ ਵਿੱਚ ਵਿਸ਼ੇਸ ਤੌਰ ਤੇ ਬਾਬਾ ਰਸ਼ਪਾਲ ਸਿੰਘ ਮੁੱਖ ਸੇਵਾਦਾਰ ਗੁਰਦਵਾਰਾ ਅਟਾਰੀ ਸਾਹਿਬ, ਸਲੁਖਣ ਸਿੰਘ, ਕਾਬਲ ਸਿੰਘ ਸਰਪੰਚ ਲੋਹੁਕਾ, ਕਸ਼ਮੀਰ ਸਿੰਘ ਮੈਬਰ ਜਿਲਾ ਪਰਿਸ਼ਦ, ਮੇਜ਼ਰ ਸਿੰਘ, ਸਤਨਾਮ ਸਿੰਘ,ਪਲਵਿੰਦਰ ਸਿੰਘ, ਅਵਤਾਰ ਸਿੰਘ ਸਰਪੰਚ, ਆਲਮਜੀਤ ਸਿੰਘ, ਕੁਲਦੀਪ ਸਿੰਘ ਸੈਕਟਰੀ, ਰਜਵੰਤ ਸਿੰਘ, ਬਾਬਾ ਬਖਸ਼ੀਸ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply